FacebookTwitterg+Mail

ਗੋਲਡਨ ਗਲੋਬਸ ਐਵਾਰਡ 2017 : ਜ਼ਮੀਨ 'ਤੇ ਉਤਰਿਆ ਹੁਸਨ, ਰੈੱਡ ਕਾਰਪੈੱਟ ਚਾਂਦੀ ਦੀ ਚਮਕ ਅਤੇ ਸੁਨਹਿਰੀ ਰੌਸ਼ਨੀ ਨਾਲ ਚਮਕਿਆ

    1/21
10 January, 2017 10:24:08 AM
ਲਾਸ ਏਂਜਲਸ—74ਵੇਂ ਗੋਲਡਨ ਗਲੋਬਸ ਪੁਰਸਕਾਰ ਸਮਾਰੋਹ ਵਿਚ ਡ੍ਰੀਯੂ ਬੈਰੀਮੋਰ, ਸੋਫੀਆ ਵਾਰਜਾਰਾ, ਪ੍ਰਿਯੰਕਾ ਚੋਪੜਾ, ਐਮਾ ਸਟੋਨ ਅਤੇ ਨਿਕੋਲ ਕਿਡਮੈਨ ਵਰਗੀਆਂ ਅਭਿਨੇਤਰੀਆਂ ਦੇ ਰੈੱਡ ਕਾਰਪੈੱਟ 'ਤੇ ਉਤਰਦੇ ਹੀ ਸਮਾਰੋਹ ਵਿਚ ਰੰਗੀਨੀ ਛਾ ਗਈ। ਇਨ੍ਹਾਂ ਸਿਤਾਰਿਆਂ ਦੇ ਕਦਮ ਰੱਖਦੇ ਹੀ ਅਜਿਹਾ ਲੱਗਾ ਮੰਨੋ ਸਮੁੱਚਾ ਰੈੱਡ ਕਾਰਪੈੱਟ ਚਾਂਦੀ ਦੀ ਚਮਕ ਅਤੇ ਸੁਨਹਿਰੀ ਰੌਸ਼ਨੀ ਨਾਲ ਜਗਮਗ ਹੋ ਗਿਆ ਹੋਵੇ।
ਇਸ ਵਾਰ ਦੇ ਗੋਲਡਨ ਗਲੋਬਸ ਪੁਰਸਕਾਰ ਵਿਚ ਫੈਸ਼ਨ ਪੂਰੇ ਸ਼ਬਾਬ 'ਤੇ ਦਿਖਾਈ ਦਿੱਤਾ ਅਤੇ ਸਿਤਾਰਿਆਂ ਦੀਆਂ ਖੂਬਸੂਰਤ ਪੌਸ਼ਾਕਾਂ ਨੇ ਉਨ੍ਹਾਂ ਨੂੰ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਾ ਦਿੱਤਾ। 'ਲਾ ਲਾ ਲੈਂਡ' ਦੀ ਸਟਾਰ ਐਮਾ ਸਟੋਨ ਬੇਹੱਦ ਖੂਬਸੂਰਤ ਚੀਨੇ ਰੰਗ ਦੀ ਵੈਲੇਂਤੀਨੋ ਗਾਊਨ ਵਿਚ ਸੀ ਅਤੇ ਉਸ ਦੇ ਗਲੇ ਵਿਚ ਚਮਕਦਾ ਨੈੱਕਲੈਸ ਉਨ੍ਹਾਂ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾ ਰਿਹਾ ਸੀ। 'ਲਾਇਨ' ਵਿਚ ਸਹਾਇਕ ਭੂਮਿਕਾ ਲਈ ਨਾਮਜ਼ਦ ਨਿਕੋਲ ਕਿਡਮੈਨ ਰੈੱਡ ਕਾਰਪੈੱਟ 'ਤੇ 'ਪਰੀਆਂ' ਵਰਗੀ ਡ੍ਰੈੱਸ ਵਿਚ ਨਜ਼ਰ ਆਈ। ਉਨ੍ਹਾਂ ਨੇ ਇਸ ਮੌਕੇ ਲਈ ਚਮਕੀਲਾ ਅਲੈਕਜੈਂਡਰ ਮੈਕੁਈਨ ਗਾਊਨ ਚੁਣਿਆ ਸੀ। ਡੀ. ਯੂ. ਬੈਰੀਮੋਰ ਨੇ ਵੀ ਇਸ ਮੌਕੇ ਮੋਨਿਕ ਲਿਉਨੀਅਰ ਦੀ ਸਫੈਦ ਚਮਕੀਲੀ ਡ੍ਰੈੱਸ ਚੁਣੀ ਸੀ। ਖਾਸ ਗੱਲ ਇਹ ਹੈ ਕਿ ਇਹ ਡ੍ਰੈੱਸ ਡਿਜ਼ਾਈਨਰ ਦੀ 'ਸਪ੍ਰਿੰਗ 2017' ਸੰਗ੍ਰਹਿ ਤੋਂ ਸੀ।
ਰੈੱਡ ਕਾਰਪੈੱਟ 'ਤੇ ਉਤਰੀ 'ਮਾਡਰਨ ਫੈਮਿਲੀ' ਦੀ ਸਟਾਰ ਸੋਫੀਆ ਵਰਜਾਰਾ ਮੈਟਾਲਿਕ ਸ਼ੇਡਸ ਵਿਚ ਬਣੇ ਜੁਹੈਦ ਮੁਰਾਦ ਦੇ ਕੋਚਰ ਗਾਊਨ ਵਿਚ ਨਜ਼ਰ ਆਈ।

Tags: ਪ੍ਰਿਯੰਕਾ ਚੋਪੜਾਸੋਫੀਆ ਵਾਰਜਾਰਾਗੋਲਡਨ ਗਲੋਬਸ ਐਵਾਰਡPriyanka Chopra Sofia vergaraGolden Globes awards