FacebookTwitterg+Mail

ਰਿਤਿਕ ਰੌਸ਼ਨ ਦੇ ਅਪਾਰਟਮੈਂਟ 'ਚ ਲਿਵਿੰਗ ਰੂਮ ਤੋਂ ਲੈ ਕੇ ਬਾਲਕਨੀ ਤੱਕ ਇਹ ਦੇਖੋ ਇਹ ਖੂਬਸੂਰਤ ਤਸਵੀਰਾਂ

    1/16
10 January, 2017 12:29:19 PM
ਮੁੰਬਈ—ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। 10 ਜਨਵਰੀ, 1974 ਨੂੰ ਮੁੰਬਈ 'ਚ ਜਨਮੇ ਰਿਤਿਕ ਐਕਟਿੰਗ, ਨਿੱਜੀ ਜ਼ਿੰਦਗੀ ਅਤੇ ਲੈਵਿਸ਼ ਲਾਈਫ ਸਟਾਈਲ ਲਈ ਜਾਣੇ ਜਾਂਦੇ ਹਨ। ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਇਕ ਸਾਲ ਤੋਂ ਇਕ ਮਸ਼ਹੂਰ ਮੈਗਜ਼ੀਨ ਨੂੰ ਰਿਤਿਕ ਨੇ ਆਪਣੇ ਲੈਵਿਸ਼ ਅਪਾਰਟਮੈਂਟ ਦੀ ਝਲਕ ਦਿਖਾਈ ਸੀ। ਪਿਤਾ ਰਾਕੇਸ਼ ਰੌਸ਼ਨ ਦਾ ਘਰ ਛੱਡਣ ਤੋਂ ਬਾਅਦ ਰਿਤਿਕ ਹੁਣ ਜੁਹੂ ਸਥਿਤ ਇਸ ਸੀ-ਫੇਸਿੰਗ ਅਪਾਰਟਮੈਂਟ 'ਚ ਇਕੱਲੇ ਰਹਿੰਦੇ ਹਨ। ਉਨ੍ਹਾਂ ਦੇ ਦੋਵੇਂ ਬੇਟੇ ਰਿਹਾਨ ਅਤੇ ਰਿਦ੍ਹਾਨ ਵੀ ਹਮੇਸ਼ਾ ਇੱਥੇ ਆਉਂਦੇ ਰਹਿੰਦੇ ਹਨ।
ਰਿਤਿਕ ਦਾ ਲੈਵਿਸ਼ ਅਪਾਰਟਮੈਂਟ ਜੁਹੂ ਸਥਿਤ ਪ੍ਰਾਈਮ ਬੀਚ ਬਿਲਡਿੰਗ ਦੀ ਤੀਜੀ ਮੰਜਿਲ 'ਤੇ ਹੈ। ਇਕ ਇੰਟਰਵਿਊ 'ਚ ਘਰ ਦੇ ਆਰਕੀਟੇਕਟ ਆਸ਼ੀਸ਼ ਸ਼ਾਹ ਨੇ ਦੱਸਿਆ ਕਿ ਕੈਟਰੀਨਾ ਕੈਫ ਦੇ ਘਰ ਦੀ ਡਿਜ਼ਾਈਨ ਨੂੰ ਪਸੰਦ ਕਰਨ ਤੋਂ ਬਾਅਦ ਹੀ ਰਿਤਿਕ ਨੇ ਉਨ੍ਹਾਂ ਨਾਲ ਕੰਟਰੈਕਟ ਕੀਤਾ ਸੀ। ਰਿਤਿਕ ਚਾਹੁੰਦੇ ਹਨ ਕਿ ਇਸ ਘਰ ਨੂੰ ਉਨ੍ਹਾਂ ਦੇ ਦੋਵੇਂ ਬੇਟੇ ਰਿਹਾਨ ਅਤੇ ਰੁਦ੍ਹਾਨ ਦੇ ਹਿਸਾਬ ਨਾਲ ਤਿਆਰ ਕੀਤਾ ਜਾਵੇ। ਘਰ ਦੇ ਫਰਨੀਚਰ ਦੀ ਸ਼ਾਪਿੰਗ ਦੁਬਈ ਤੋਂ ਰਿਤਿਕ ਦੀ ਸਿਸਟਰ-ਇਨ-ਲਾਅ ਦੇ ਸਟੋਰ ਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ 'ਚ ਵੇਕੇਸ਼ਨ 'ਤੇ ਗਏ ਰਿਤਿਕ ਨੇ ਆਪਣੀ ਪਸੰਦ ਦੇ ਹਿਸਾਬ ਨਾਲ ਘਰ ਦੇ ਸਮਾਨ ਖਰੀਦੇ ਹਨ। ਘਰ ਦੀਆਂ ਦੀਵਾਰਾਂ 'ਤੇ ਕੁਟੇਸ਼ਨ ਲਗਾਏ ਗਏ ਹਨ, ਇਨ੍ਹਾਂ ਨਾਲ ਕੁਝ ਰਿਤਿਕ ਨੇ ਲਿਖੇ ਹਨ।
ਅਕਸ਼ੈ ਕੁਮਾਰ ਦੇ ਗੁਆਢੀ ਹਨ ਰਿਤਿਕ
♦ ਅਕਸ਼ੈ ਕੁਮਾਰ ਅਤੇ ਰਿਤਿਕ ਰੌਸ਼ਨ ਦੇ ਗੁਆਢੀ ਹਨ। ਜੁਹੂ ਸਥਿਤ ਸੀ-ਫੇਸਿੰਗ ਪ੍ਰਾਈਮ ਬੀਚ ਬਿਲਡਿੰਗ 'ਚ ਦੋਵਾਂ ਦਾ ਆਸ਼ੀਆਨਾ ਹੈ। ਅਕਸ਼ੈ ਇਸ ਇਮਾਰਤ 'ਚ ਪਿਛਲੇ ਕੁਝ ਸਾਲਾਂ ਤੋਂ ਰਹਿ ਰਹੇ ਹਨ। ਇਸ ਬਿਲਡਿੰਗ ਦੇ ਚਾਰ ਫਲੈਟ ਅਕਸ਼ੈ ਦੇ ਹਨ, ਜਦੋਕਿ ਰਿਤਿਕ 2015 'ਚ ਤੀਜੀ ਮੰਜਿਲ ਤੇ ਸ਼ਿਫਟ ਹੋਏ ਹਨ। ਦੋਵਾਂ ਨੇ ਕਦੇ ਵੀ ਕੋਈ ਫਿਲਮ ਇਕੱਠੇ ਨਹੀਂ ਕੀਤੀ ਪਰ ਦੋਵਾਂ ਵਿਚਕਾਰ ਕਾਫੀ ਚੰਗੇ ਸੰਬੰਧ ਹਨ। ਫਿਲਮ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਵੀ ਇਸ ਬਿਲਡਿੰਗ 'ਚ ਹੀ ਰਹਿੰਦੇ ਹਨ।

Tags: ਰਿਤਿਕ ਰੌਸ਼ਨਜਨਮਦਿਨਮੈਗਜ਼ੀਨHrithik Roshan birthday magazine