FacebookTwitterg+Mail

ਜਯਾ ਤੇ ਐਸ਼ਵਰਿਆ ਦੇ ਖੂਬਸੂਰਤ ਪਲਾਂ ਦੀ ਇਹ ਮਨਮੋਹਕ ਤਸਵੀਰ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

    1/4
10 January, 2017 04:19:03 PM
ਮੁੰਬਈ- ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਜਯਾ ਬੱਚਨ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ 'ਚ ਐਸ਼ਵਰਿਆ ਰਾਏ ਆਪਣੀ ਸੱਸ ਜਯਾ ਬੱਚਨ ਦੇ ਮੋਢੇ 'ਤੇ ਸਿਰ ਰੱਖੇ ਹੋਏ ਹੈ, ਜੋ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਇਹ ਤਸਵੀਰ ਦਰਅਸਲ ਇਕ ਐਵਾਰਡ ਸ਼ੋਅ ਦੀ ਹੈ। 'ਸਟਾਰਡਸਟ ਐਵਾਰਡ' ਦੌਰਾਨ ਐਸ਼ਵਰਿਆ ਅਤੇ ਜਯਾ ਬੱਚਨ ਦੀ ਇਹ ਖੂਬਸੂਰਤ ਤਸਵੀਰ ਦੇਖਣ ਨੂੰ ਮਿਲੀ ਹੈ। ਐਵਾਰਡ ਸਮਾਰੋਹ ਦੌਰਾਨ ਐਸ਼, ਜਯਾ ਨਾਲ ਕੁਝ ਇਸ ਅੰਦਾਜ਼ 'ਚ ਨਜ਼ਰ ਆਈ ਕਿ ਦੇਖਣ ਵਾਲਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਟਿੱਕ ਗਈਆਂ ਹਨ।
ਇਹ ਖੂਬਸੂਰਤ ਪੱਲ ਦੀ ਇਹ ਮਨਮੋਹਕ ਤਸਵੀਰ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮਾਰੋਹ 'ਚ ਐਸ਼ਵਰਿਆ ਨੇ 'ਮੋਸਟ ਆਈਕੋਨਿਕ ਪਰਫਾਰਮੇਂਸ ਆਫ ਦਿ ਈਅਰ' ਦਾ ਖਿਤਾਬ ਵੀ ਆਪਣੇ ਨਾਂ ਕਰ ਲਿਆ ਹੈ। ਇਹ ਕਿਤਾਬ ਐਸ਼ਵਰਿਆ ਨੂੰ ਖੁਦ ਅਮਿਤਾਭ ਬੱਚਨ ਨੇ ਆਪਣੇ ਹੱਥਾਂ ਨਾਲ ਦਿੱਤਾ ਹੈ।

Tags: ਐਸ਼ਵਰਿਆ ਰਾਏ ਬੱਚਨ ਜਯਾ ਬੱਚਨ aishwarya rai jaya bachchan sansui colours stardust awardsਸੋਸ਼ਲ ਮੀਡੀਆ

About The Author

Anuradha Sharma

Anuradha Sharma is News Editor at Jagbani.