FacebookTwitterg+Mail

ਮੋਬਾਇਲ 'ਤੇ ਗਾਣੇ ਸੁਣ ਕੇ ਖਲਾਰੀ ਦੀ ਕਮਲਦੀਪ ਕੌਰ ਪਹੁੰਚੀ 'ਵਾਇਸ ਆਫ ਇੰਡੀਆ' 'ਚ

    1/2
10 January, 2017 04:58:20 PM
ਮੁੰਬਈ—ਟੀ.ਵੀ ਦਾ ਗਾਇਕੀ ਰਿਐਲਿਟੀ ਸ਼ੋਅ 'ਵਾਈਸ ਆਫ ਇੰਡੀਆ' ਨਵੀਂ ਪੀੜ੍ਹੀ ਨੂੰ ਆਪਣਾ ਗਾਇਕੀ ਦੇ ਖੇਤਰ 'ਚ ਪਛਾਣ ਬਣਾਉਣ ਲਈ ਇਕ ਵਧੀਆ ਪਲੇਟਫਾਰਮ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਖਲਾਰੀ ਦੀ ਕਮਲਦੀਪ ਕੌਰ, ਜੋ ਕਿ ਬਿਹਾਰ ਦੇ ਖਲਾਰੀ ਦੀ ਰਹਿਣ ਵਾਲੀ ਹੈ।
ਕਮਲਦੀਪ ਦੇ ਦੱਸਿਆ ਕਿ ਖਲਾਰੀ 'ਚ ਕੋਈ ਸਿਖਾਉਣ ਵਾਲਾ ਨਹੀਂ ਮਿਲਿਆ। ਉਹ ਦੱਸਦੀ ਹੈ ਕਿ ਰਾਂਚੀ 'ਚ ਕੋਈ ਚੰਗਾ ਗੁਰੂ ਨਹੀਂ ਮਿਲਿਆ। ਉਸ ਨੂੰ ਦਿੱਲੀ 'ਚ ਆਏ ਹੋਏ 3 ਮਹੀਨੇ ਹੀ ਹੋਏ ਹਨ। ਆਡੀਸ਼ਨ ਦੇਣ ਤੋਂ ਬਾਅਦ ਉਹ ਇਸ ਪਲੇਟਫਾਰਮ 'ਵਾਈਸ ਆਫ ਇੰਡੀਆ' 'ਚ ਪਹੁੰਚ ਗਈ ਅਤੇ ਉਹ ਗਾਇਕ ਬੇਨੀ ਦਿਆਲ ਦੀ ਟੀਮ 'ਚ ਸ਼ਾਮਲ ਹੋ ਗਈ ਹੈ। ਮੁੰਬਈ 'ਚ ਹਿਰਦਨਾਥ ਮੰਗੇਸ਼ਕਰ ਦੇ ਸ਼ਗਿਰਦ ਰਹਿ ਚੁੱਕੇ ਮੁਕੇਸ਼ ਪਰਮਾਰ ਤੋਂ ਟਰੇਨਿੰਗ ਲੈ ਰਹੀ ਹੈ। ਸ਼ੋਅ 'ਚ ਪਹਿਲੇ ਸੌ ਦਿਨ ਦੀ ਟ੍ਰੇਨਿੰਗ 'ਚ ਕੁਲ 105 ਮੁਕਾਬਲੇਬਾਜ਼ ਸਨ। ਉਸ ਸਮੇਂ ਬਲਾਇੰਡ ਆਡੀਸ਼ਨ 'ਚ ਪਹੁੰਚੀ। ਇੱਥੇ ਅੰਤਿਮ ਸਮੇਂ 'ਚ ਬੇਨੀ ਦਿਆਲ ਨੇ ਕੁਰਸੀ ਘੁਮਾਈ ਅਤੇ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ।
ਹੁਣ ਅਗਲੇ ਰਾਊਂਡ 'ਚ ਇੱਕਠੇ 20 ਲੋਕਾਂ ਨੂੰ ਬਾਹਰ ਕੀਤਾ ਜਾਵੇਗਾ। ਕਮਲਦੀਪ ਦਾ ਕਹਿਣਾ ਹੈ ਕਿ ਉਸ ਨੂੰ ਪੂਰੀ ਉਮੀਦ ਹੈ ਕਿ ਰਾਊਂਡ ਲਈ ਚੁਣੀ ਜਾਵੇਗੀ। ਨਤੀਜਾ ਜੋ ਵੀ ਹੋਵੇ ਪਰ ਹੁਣ ਉਹ ਮੁੰਬਈ 'ਚ ਹੀ ਸ਼ਿਫਟ ਹੋ ਜਾਵੇਗੀ। ਇੱਥੇ ਰਹਿ ਕੇ ਸੰਗੀਤ 'ਚ ਆਪਣਾ ਕੈਰੀਅਰ ਬਣਾਵੇਗੀ। ਇਸ ਸਮੇਂ ਮਸ਼ਹੂਰ ਪੰਜਾਬੀ ਗਾਇਕ ਹਰਸ਼ਦੀਪ ਕੌਰ, ਮਿਊਜ਼ਿਕ ਕੰਪੋਜ਼ਰ ਮਿਲਿੰਦ ਗਾਬਾ ਨੇ ਉਸ ਆਪਣੇ ਨਾਲ ਗਾਉਣ ਦਾ ਮੌਕਾ ਦਿੱਤਾ। ਪਿਤਾ ਬਲਬੀਰ ਸਿੰਘ ਕੈਮਿਸਟ ਹਨ ਅਤੇ ਮਾਂ ਸੁਰਿੰਦਰ ਕੌਰ ਹਾਊਸਵਾਈਫ ਹਨ।

Tags: ਕਮਲਦੀਪ ਕੌਰਵਾਈਸ ਆਫ ਇੰਡੀਆਰਿਐਲਿਟੀ ਸ਼ੋਅKamaldip vice of India reality show