FacebookTwitterg+Mail

Video: ਸਰਦ ਗੁਲਾਬੀ ਮੌਸਮ 'ਚ 'ਪਹਿਲੀ ਦਫਾ' ਇਕੱਠੇ ਆਏ ਆਤਿਫ ਅਸਲਮ ਤੇ ਇਲੀਆਨਾ

10 January, 2017 05:21:02 PM
ਮੁੰਬਈ- ਪਾਕਿਸਤਾਨੀ ਗਾਇਕ ਆਤਿਫ ਅਸਲਮ ਇਕ ਵਾਰ ਫਿਰ ਤੋਂ ਭਾਰਤ 'ਚ ਆਪਣੇ ਨਵੇਂ ਗੀਤ 'ਪਹਿਲੀ ਦਫਾ' ਨਾਲ ਨਜ਼ਰ ਆਏ ਹਨ। ਟੀ-ਸੀਰੀਜ਼ ਦੇ ਇਸ ਗੀਤ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਇਲੀਆਨਾ ਡਿਕਰੂਜ ਵੀ ਹੈ। ਪਾਕਿਸਤਾਨ ਦੇ ਇਸ ਗਾਇਕ ਦੇ ਭਾਰਤ 'ਚ ਲੱਖਾਂ ਚਾਹੁੰਣ ਵਾਲੇ ਹਨ।
ਆਤਿਫ ਦੀ ਦੀਵਾਨਗੀ ਆਪਣੇ ਫੈਂਸ 'ਚ ਇਸ ਕਦਰ ਹੈ ਕਿ ਯੂ-ਟਿਊਬ 'ਤੇ ਇਸ ਗੀਤ ਨੂੰ ਸਿਰਫ ਪੰਜ ਦਿਨਾਂ 'ਚ ਹੀ 90 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਆਤਿਫ ਦੀ ਆਵਾਜ਼ ਦਾ ਜਾਦੂ ਹੀ ਕੁਝ ਅਜਿਹਾ ਹੈ ਕਿ ਜਦੋਂ ਵੀ ਉਹ ਕੋਈ ਗੀਤ ਗਾਉਂਦੇ ਹਨ ਤਾਂ ਉਹ ਸੁਪਰਹਿੱਟ ਹੋ ਹੀ ਜਾਂਦਾ ਹੈ। ਆਤਿਫ ਦੇ ਇਲਾਵਾ ਇਸ ਗੀਤ 'ਚ ਇਲੀਆਨਾ ਨੇ ਵੀ ਆਪਣੀ ਖੂਬਸੂਰਤੀ ਅਦਾਵਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦਾ ਹੈ। ਗੀਤ ਦਾ ਸੰਗੀਤ ਸ਼ਿਰਾਜ ਨੇ ਦਿੱਤਾ ਹੈ ਅਤੇ ਇਸ ਗੀਤ ਨੂੰ ਸ਼ਕੀਲ ਸੋਹੇਲ ਨੇ ਲਿਖਿਆ ਹੈ।

Tags: atif aslam ileana dcruz pehli dafa ਆਤਿਫ ਅਸਲਮਪਹਿਲੀ ਦਫਾਇਲੀਆਨਾ ਡਿਕਰੂਜ

About The Author

Anuradha Sharma

Anuradha Sharma is News Editor at Jagbani.