FacebookTwitterg+Mail

ਕਿੰਗਫਿਸ਼ਰ ਕੈਲੰਡਰ 'ਚ ਇਸ ਅੰਦਾਜ਼ 'ਚ ਨਜ਼ਰ ਆਈ ਇਹ ਹਸੀਨਾ

10 January, 2017 05:24:38 PM
ਮੁੰਬਈ- ਰਿਐਲਟੀ ਸ਼ੋਅ 'ਬਿਗ ਬੌਸ' ਅਤੇ 'ਝਲਕ ਦਿਖਲਾ ਜਾ' 'ਚ ਆਪਣਾ ਜਲਵਾ ਬਿਖੇਰ ਚੁੱਕੀ ਨੂਰਾ ਫਤਿਹੀ ਦੀਆਂ ਇਹ ਤਸਵੀਰਾਂ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਬਿਕਨੀ 'ਚ ਨਜ਼ਰ ਆਉਂਦੀ ਸੁਪਰਹੌਟ ਨੂਰਾ ਨੇ ਕਿੰਗਫਿਸ਼ਰ ਕੈਲੰਡਰ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟੋਗ੍ਰਾਫਰ ਅਤੁਲ ਕਸਬੇਕਰ ਦੀਆਂ ਕਲਿੱਕ ਕੀਤੀਆਂ ਇਹ ਤਸਵੀਰਾਂ 'ਚ ਨੂਰਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਨੂਰਾ ਫਤਿਹੀ ਬਿਗ ਬੌਸ ਦੇ ਪਿਛਲੇ ਸੀਜ਼ਨ ਯਾਨਿ ਸੀਜ਼ਨ 9 'ਚ ਉਮੀਦਵਾਰ ਸੀ। ਨੂਰਾ 'ਝਲਕ ਦਿਖਲਾ ਜਾ ਸੀਜ਼ਨ 9' 'ਚ ਵੀ ਡਾਂਸ ਨਾਲ ਆਪਣਾ ਜਲਵਾ ਬਿਖੇਰ ਚੁੱਕੀ ਹੈ। ਨੂਰਾ 'ਰਾਕੀ ਹੈਂਡਸਮ' ਅਤੇ 'ਮਿਸਟਰ ਐਕਸ' ਜਿਹੀਆਂ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਇਸ ਦੇ ਇਲਾਵਾ ਉਹ ਕਈ ਤੇਲਗੁ ਅਤੇ ਮਲਿਆਲਮ ਫਿਲਮਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ। ਇਨ੍ਹਾਂ ਹੀ ਨਹੀਂ, ਨੂਰਾ 650 ਕਰੋੜ ਰੁਪਏ ਕਮਾਉਣ ਵਾਲੀ ਮਸ਼ਹੂਰ ਫਿਲਮ 'ਬਾਹੁਬਲੀ' ਦੇ ਗੀਤ 'ਮਨੋਹਾਰੀ' 'ਚ 'ਸਪੈਸ਼ਲ ਅਪੀਰੀਅੰਸ' 'ਚ ਵੀ ਆ ਚੁੱਕੀ ਹੈ।

Tags: ਕਿੰਗਫਿਸ਼ਰ ਕੈਲੰਡਰਨੂਰਾ ਫਤਿਹੀਫੋਟੋਸ਼ੂਟ kingfisher calendar Nora Fatehi photoshoot

About The Author

Anuradha Sharma

Anuradha Sharma is News Editor at Jagbani.