FacebookTwitterg+Mail

ਨਵਜੋਤ ਸਿੰਘ ਸਿੱਧੂ ਲਈ ਪ੍ਰਚਾਰ ਨਹੀਂ ਕਰਨਗੇ ਕਪਿਲ ਸ਼ਰਮਾ

kapil sharma
11 January, 2017 10:25:26 AM
ਮੁੰਬਈ— ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਲਈ ਪ੍ਰਚਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਕਪਿਲ ਆਪਣੀ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਇਨ੍ਹੀ ਦਿਨੀਂ ਕਪੂਰਥਲਾ 'ਚ ਹੈ। ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ, 'ਸਿੱਧੂ ਨਾਲ ਮੇਰਾ ਰਿਸ਼ਤਾ ਰਾਜਨੀਤੀ ਤੋਂ ਵੱਖ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੀ ਮੈਨੂੰ ਪ੍ਰਚਾਰ ਕਰਨ ਲਈ ਕਿਹਾ। ਇਸ ਮਾਮਲੇ 'ਚ ਉਨ੍ਹਾਂ ਨੇ ਪਹਿਲਾਂ ਹੀ ਗੱਲ ਸਾਫ ਕਰ ਲਈ ਸੀ, ਜੇਕਰ ਫਿਰ ਵੀ ਸਿੱਧੂ ਮੈਨੂੰ ਚੋਣਾਂ ਦੇ ਪ੍ਰਚਾਰ ਲਈ ਕਹਿੰਦਾ ਹੈ ਤਾਂ ਮੈਂ ਆਪ ਉਨ੍ਹਾਂ ਨੂੰ ਜਵਾਬ ਦੇਵਾਂਗਾ।' ਕਪਿਲ ਸ਼ਰਮਾ ਨੇ ਕਿਹਾ ਕਿ, 'ਮੈਂ ਸੱਪਸ਼ਟ ਗੱਲ ਕਰਦਾ ਹਾਂ ਅਤੇ ਮੇਰਾ ਕੰਮ ਵੀ ਸੱਪਸ਼ਟ ਹੈ। ਰਾਜਨੀਤੀ ਦੇ ਮਾਮਲੇ 'ਚ ਮੈਂ ਨਵਜੋਤ ਸਿੱਧੂ ਨਾਲ ਪਹਿਲਾਂ ਤੋਂ ਹੀ ਗੱਲ ਕਰ ਲਈ ਸੀ। ਪੰਜਾਬੀ ਨੌਜਵਾਨਾਂ 'ਚ ਨਸ਼ਿਆ ਦੇ ਰੁਝਾਨ 'ਤੇ ਕਪਿਲ ਸ਼ਰਮਾ ਨੇ ਹੱਸਦੇ ਹੋਏ ਕਿਹਾ, ਮੈਂ ਵੀ ਪੰਜਾਬੀ ਗੱਬਰੂ ਹਾਂ, ਮੈਂ ਤਾਂ ਇਸ ਤਰ੍ਹਾਂ ਨਹੀਂ ਕਰਦਾ।'
ਜ਼ਿਕਰਯੋਗ ਹੈ ਕਿ ਇਹ ਅਸਲ 'ਚ ਇਕ ਗੰਭੀਰ ਮਾਮਲਾ ਹੈ। ਸੁਨੀਲ ਗਰੋਵਰ (ਗੁੱਥੀ) ਨੇ ਆਪਣੀ ਫਿਲਮ ਦੇ ਪ੍ਰਚਾਰ ਲਈ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਾ ਆਉਣ ਦੀ ਗੱਲ ਨੂੰ ਕਪਿਲ ਨੇ ਬਿਲਕੁਲ ਬਕਵਾਸ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ, ਇਹ ਗੱਲ ਸੁਨੀਲ ਗਰੋਵਰ ਆਪ ਕਹੇ ਤਾਂ ਹੀ ਗੱਲ ਬਣਦੀ ਹੈ। ਕਪਿਲ ਨੇ ਆਪਣੀ ਫਿਲਮ ਲਈ ਕਪੂਰਥਲਾ ਦੀ ਲੋਕੇਸ਼ਨ ਚੁਣਨ ਦੀ ਮੁੱਖ ਵਜ੍ਹਾ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ।' ਕਪਿਲ ਨੇ ਕਿਹਾ, ਜੇਕਰ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੁੰਦੇ ਹੋ ਤਾਂ ਫਿਲਮ ਦੇਖਣ ਜ਼ਰੂਰ ਜਾਣਾ। ਇਨ੍ਹਾਂ ਜ਼ਰੂਰ ਹੈ ਕਿ ਇਹ ਫਿਲਮ ਇਕ ਪੀਰੀਅਡ ਫਿਲਮ ਹੈ। ਕਪਿਲ ਇਸ ਫਿਲਮ ਨੂੰ ਆਪ ਹੀ ਪ੍ਰੋਡਿਊਸ ਕਰ ਰਿਹਾ ਹੈ। ਬਾਲੀਵੁੱਡ ਦੀ ਇਹ ਦੂਜੀ ਫਿਲਮ ਬਾਰੇ ਉਨ੍ਹਾਂ ਨੇ ਕਿਹਾ ਕਿ, ਪਹਿਲੀ ਫਿਲਮ ਮੇਰੀ ਨਹੀਂ ਸੀ। ਪਹਿਲੀ ਫਿਲਮ ਨੂੰ ਰਤਨ ਜੈਨ ਅਤੇ ਅਬਾਸ ਮਸਤਾਨ ਨੇ ਬਣਇਆ ਸੀ।

Tags: ਕਪਿਲ ਸ਼ਰਮਾਨਵਜੋਤ ਸਿੰਘ ਸਿੱਧੂਰਾਜਨੀਤੀKapil SharmaNavjot Singh Sidhu politics