FacebookTwitterg+Mail

B'day Spl : 'ਆਸ਼ਿਕੀ' ਦੀ ਫੇਮ ਅਭਿਨੇਤਰੀ ਅਨੂ ਅਗਰਵਾਲ ਦੀ ਇਸ ਤਰ੍ਹਾਂ ਜ਼ਿੰਦਗੀ ਹੀ ਬਦਲ ਗਈ 29 ਦਿਨ ਕੋਮਾ 'ਚ ਰਹਿਣ ਤੋਂ ਬਾਅਦ

    1/9
11 January, 2017 11:28:46 AM
ਮੁੰਬਈ— 'ਆਸ਼ਿਕੀ' ਫੇਮ ਬਾਲੀਵੁੱਡ ਅਭਿਨੇਤਰੀ ਅਨੂ ਅਗਰਵਾਲ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 11 ਜਨਵਰੀ 1969 ਨੂੰ ਦਿੱਲੀ 'ਚ ਹੋਇਆ ਸੀ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਕਾਫੀ ਦਿਨਾਂ ਤੱਕ ਮਾਡਲਿੰਗ ਕਰਨ ਤੋਂ ਬਾਅਦ ਅਨੂ ਨੂੰ ਪਛਾਣ ਸਾਲ 1990 'ਚ ਪਹਿਲੀ ਫਿਲਮ 'ਆਸ਼ਿਕੀ' ਤੋਂ ਮਿਲੀ ਸੀ। ਅਨੂ ਨੇ ਆਪਣੀ ਸ਼ਾਨਦਾਰ ਐਕਟਿੰਗ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ। ਉਸ ਨੇ ਫਿਲਮ 'ਆਸ਼ਿਕੀ' ਤੋਂ ਬਾਅਦ 'ਕਿੰਗ ਅੰਕਲ', 'ਰਿਟਰਨ ਆਫ ਜੇਵਲ ਥੀਫ', 'ਗਜਬ ਤਮਾਸ਼ਾ', 'ਖਲਨਾਇਕ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਅਨੂ ਦੀ ਆਖਿਰੀ ਵਾਰ ਸਾਲ 1996 'ਚ ਰਿਲੀਜ਼ ਹੋਈ ਫਿਲਮ ਰਿਟਰਨ ਆਫ ਜੇਵਲ ਥੀਫ' 'ਚ ਦੇਖਿਆ ਗਿਆ। ਇਸ ਸੁਪਰ ਫਲਾਪ ਫਿਲਮ ਤੋਂ ਬਾਅਦ ਅਨੂ ਨੇ ਫਿਲਮਾਂ ਤੋਂ ਹਮੇਸ਼ਾ ਲਈ ਦੂਰੀਆਂ ਬਣਾ ਲਈਆਂ। ਸਾਲ 1999 'ਚ ਇਕ ਜਾਨਲੇਵਾ ਦੁਰਘਟਨਾ ਦੌਰਾਨ ਲਗਭਗ 29 ਦਿਨਾਂ ਤੱਕ ਕੋਮਾ 'ਚ ਰਹਿਣ ਤੋਂ ਬਾਅਦ ਅਨੂ ਦੀ ਜ਼ਿੰਦਗੀ ਹੀ ਬਦਲ ਗਈ ਸੀ।

Tags: ਅਨੂ ਅਗਰਵਾਲਜਨਮਦਿਨਸ਼ਾਨਦਾਰ ਐਕਟਿੰਗAnu Aggarwal birthday superb acting