FacebookTwitterg+Mail

ਸੰਜੇ ਲੀਲਾ ਭੰਸਾਲੀ ਨੂੰ ਮਿਲਣ ਪਹੁੰਚਿਆ ਸੰਜੇ ਦੱਤ, 'ਪਦਮਾਵਤੀ' 'ਚ ਹੋਵੇਗੀ special appearance

sanjay dutt
11 January, 2017 01:43:22 PM
ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਹਾਲੀਆ 'ਚ ਫਿਲਮ 'ਪਦਮਾਵਤੀ' ਦੇ ਸੈਟ 'ਤੇ ਨਜ਼ਰ ਆਇਆ ਹੈ। ਸੰਜੇ ਸੈਟ 'ਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਮਿਲਣ ਲਈ ਪਹੁੰਚਿਆ ਸੀ। ਇਥੇ ਦੋਵਾਂ ਨੇ ਕਰੀਬ ਇਕ ਘੰਟੇ ਤੱਕ ਗੱਲਾਂ ਕੀਤੀਆਂ। ਸੂਤਰਾਂ ਮੁਤਾਬਕ ਭੰਸਾਲੀ 'ਖਲਨਾਇਕ' ਦੇ ਰੀਮੇਕ ਨੂੰ ਰਿਸਟਾਰਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ 'ਚ ਉਹ ਦੱਤ ਨੂੰ ਫਿਰ ਤੋਂ ਬਲੂ ਬਲਰਾਮ ਦੇ ਕਿਰਦਾਰ 'ਚ ਕਾਸਟ ਕਰਨਾ ਚਾਹੁੰਦਾ ਹੈ ਪਰ ਹੁਣ ਨਵੀਆਂ ਖਬਰਾਂ ਦੀ ਮੰਨੀਏ ਤਾਂ ਦੱਤ 'ਪਦਮਾਵਤੀ' 'ਚ ਕੈਮਿਓ ਕਰ ਸਕਦਾ ਹੈ। ਸੰਜੇ ਦੱਤ ਭੰਸਾਲੀ ਦੀ ਇਤਿਹਾਸਿਕ ਡਰਾਮਾ ਫਿਲਮ 'ਪਦਮਾਵਤੀ' 'ਚ ਸਪੈਸ਼ਲ ਅਪੀਅਰੈਂਸ ਕਰੇਗਾ।
14 ਫਰਵਰੀ ਦੇ ਸ਼ੁਰੂ 'ਚ ਹੋਵੇਗਾ ਬਾਇਓਪਿਕ 'ਤੇ ਕੰਮ
ਸੰਜੇ ਦੱਤ ਦੀ ਬਾਇਓਪਿਕ 'ਤੇ 14 ਫਰਵਰੀ ਨੂੰ ਕੰਮ ਸ਼ੁਰੂ ਹੋਵੇਗਾ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਕ ਹੇਠ ਬਣ ਰਹੀ ਇਸ ਫਿਲਮ 'ਚ ਰਣਬੀਰ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆਵੇਗਾ। ਇਸ ਫਿਲਮ ਦੇ ਕੁਝ ਸੀਨਜ਼ ਮੁੰਬਈ 'ਚ ਹੀ ਸ਼ੂਟ ਕੀਤੇ ਜਾਣਗੇ। ਇਸ ਤੋਂ ਬਾਅਦ ਫਿਲਮ ਦੀ ਪੂਰੀ ਟੀਮ ਮਹਾਰਾਸ਼ਟਰ ਦੇ ਬਾਹਰ ਸ਼ੂਟਿੰਗ ਲਈ ਜਾਵੇਗੀ।

Tags: ਸੰਜੇ ਦੱਤਸੰਜੇ ਲੀਲਾ ਭੰਸਾਲੀSanjay Dutt Sanjay Leela Bhansaliਸਪੈਸ਼ਲ ਅਪੀਅਰੈਂਸਪਦਮਾਵਤੀspecial appearance Padmavati