FacebookTwitterg+Mail

ਰਿਤਿਕ ਦੀ ਜਨਮਦਿਨ ਪਾਰਟੀ 'ਚ ਪਹੁੰਚੀ ਸਾਬਕਾ ਪਤਨੀ, 'ਕਾਬਿਲ' ਟੀਮ ਸਮੇਤ ਇਹ ਸਿਤਾਰੇ ਵੀ ਆਏ ਨਜ਼ਰ

    1/11
12 January, 2017 09:57:48 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਬੀਤੇ ਮੰਗਲਵਾਰ 43 ਸਾਲ ਦੇ ਹੋ ਗਏ ਹਨ। 10 ਜਨਵਰੀ 1974 ਨੂੰ ਜਨਮੇ ਰਿਤਿਕ ਰੋਸ਼ਨ ਨੇ ਬੀਤੇ ਮੰਗਲਵਾਰ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਕੇ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਉਨ੍ਹਾਂ ਦੀ ਸਾਬਕਾ ਪਤਨੀ ਸੂਜੈਨ ਖਾਨ ਵੀ ਨਜ਼ਰ ਆਈ ਸੀ। ਰਿਤਿਕ ਆਪਣੇ ਬੱਚਿਆਂ ਅਤੇ ਸਾਬਕਾ ਪਤਨੀ ਨਾਲ ਇਕ ਹੀ ਗੱਡੀ 'ਚ ਸੈਲੀਬ੍ਰੇਸ਼ਨ ਕਰਨ ਲਈ ਪਹੁੰਚੇ। ਪਾਰਟੀ 'ਚ ਸੂਜੈਨ ਦੇ ਭਰਾ ਵੀ ਮੌਜੂਦ ਸੀ। ਦੱਸ ਦੇਈਏ ਕਿ ਰਿਤਿਕ ਅਤੇ ਸੂਜੈਨ ਦਾ ਤਲਾਕ ਹੋ ਚੁੱਕਾ ਹੈ, ਫਿਰ ਵੀ ਦੋਵੇਂ ਅਕਸਰ ਕਈ ਮੌਕਿਆਂ 'ਤੇ ਇਕੱਠੇ ਨਜ਼ਰ ਆਉਂਦੇ ਹਨ। ਹਾਲੀਆ 'ਚ ਰਿਤਿਕ ਅਤੇ ਸੂਜੈਨ ਨੂੰ ਬੱਚਿਆਂ ਨਾਲ Yauatcha Restaurant 'ਚ ਦੇਖਿਆ ਗਿਆ ਸੀ।
ਰਿਤਿਕ-ਸੂਜੈਨ ਦੇ ਕਰੀਬ ਆਉਣ ਦੇ ਚਰਚੇ...
ਸੋਸ਼ਲ ਮੀਡੀਆ 'ਚ ਇਹ ਕਿਆਸ ਲੱਗ ਰਿਹਾ ਹੈ ਕਿ ਇਹ ਕਪੱਲ ਇਕ ਵਾਰ ਫਿਰ ਤੋਂ ਕਰੀਬ ਆਉਣ ਵਾਲਾ ਹੈ। ਉਂਝ ਸੂਜੈਨ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ, 'ਮੈਂ ਅਤੇ ਰਿਤਿਕ ਇਕੱਠੇ ਨਹੀਂ ਹਾਂ ਪਰ ਅਸੀਂ ਫਿਰ ਵੀ ਚੰਗੇ ਮਾਤਾ-ਪਿਤਾ ਬਣੇ ਰਹਾਂਗੇ। ਰਿਤਿਕ ਅਤੇ ਸੂਜੈਨ ਦਾ ਦਸੰਬਰ 2013 'ਚ ਤਲਾਕ ਹੋਇਆ ਸੀ।
ਰਿਤਿਕ ਦੀ ਜਨਮਦਿਨ ਪਾਰਟੀ 'ਚ ਪਹੁੰਚੇ ਇਹ ਸਿਤਾਰੇ...
ਰਿਤਿਕ ਰੋਸ਼ਨ ਦੀ ਜਨਮਦਿਨ ਪਾਰਟੀ 'ਚ ਰੋਨਿਤ ਅਤੇ ਰੋਹਿਤ ਰਾਏ, ਮਾਨਸੀ ਜੋਸ਼ੀ, ਅਨੂ ਦੀਵਾਨ, ਗੋਲਡੀ ਬਹਿਲ ਸਮੇਤ ਕਈ ਬਾਲੀਵੁੱਡ ਸਿਤਾਰੇ ਵੀ ਪਹੁੰਚੇ। ਇਸ ਦੌਰਾਨ ਜਾਇਦ ਖਾਨ ਪਾਰਟੀ 'ਚ ਆਪਣੇ ਦੋ ਹੋਰ ਦੋਸਤਾਂ ਨਾਲ ਆਟੋ 'ਚ ਆਏ।

Tags: ਰਿਤਿਕ ਰੋਸ਼ਨਜਨਮਦਿਨ ਪਾਰਟੀਸਿਤਾਰੇHrithik Roshan birthday party stars