FacebookTwitterg+Mail

'ਦਿ ਗਾਜੀ ਅਟੈਕ' ਦਾ ਟ੍ਰੇਲਰ ਹੋਇਆ ਰਿਲੀਜ਼, ਨਜ਼ਰ ਆਈ ਭਾਰਤ ਪਾਕਿਸਤਾਨ ਦੀ ਜਲ ਸੈਨਾ ਦੀ ਜੰਗ

12 January, 2017 09:45:48 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ ਅਤੇ ਰਾਣਾ ਦਗੂਬਾਤੀ ਸਟਾਰਰ ਫਿਲਮ 'ਦਿ ਗਾਜੀ ਅਟੈਕ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ 'ਚ ਭਾਰਤ-ਪਾਕਿਸਤਾਨ ਦੀ ਸਮੁੰਦਰ 'ਚ ਹੋਈ ਜਲ ਸੈਨਾ ਜੰਗ ਨੂੰ ਦਿਖਾਇਆ ਗਿਆ ਹੈ। ਇਸ ਟ੍ਰੇਲਰ 'ਚ ਸਾਰੇ ਸਿਤਾਰੇ ਕਾਫੀ ਦਮਦਾਰ ਅਤੇ ਐਕਸ਼ਨ ਫਾਰਮ 'ਚ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਇਕ ਨੇਵੀ ਆਫਸਰ ਅਤੇ ਉਸ ਦੀ ਚੀਮ ਦੀ ਹੈ, ਜਿਨ੍ਹਾਂ ਨੇ 18 ਦਿਨਾਂ ਤੱਕ ਪਾਣੀ ਦੇ ਅੰਦਰ ਰਹਿਣਾ ਪੈਂਦਾ ਹੈ। ਇਸ ਫਿਲਮ 'ਚ ਤਾਪਸੀ ਅਤੇ ਰਾਣਾ ਦਗੂਬਾਤੀ ਤੋਂ ਇਲਾਵਾ ਕੇ. ਕੇ. ਮੈਨਨ, ਅਤੁਲ ਕੁਲਕਰਨੀ ਅਤੇ ਓਮ ਪੁਰੀ ਵੀ ਮੁੱਖ ਭੂਮਿਕਾ 'ਚ ਹੈ। ਸੰਕਲਪ ਰੈੱਡੀ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਫਿਲਮ 17 ਫਰਵਰੀ ਨੂੰ ਰਿਲੀਜ਼ ਹੋਵੇਗੀ।

Tags: ਤਾਪਸੀ ਪਨੂੰਦਿ ਗਾਜੀ ਅਟੈਕਟ੍ਰੇਲਰ ਰਿਲੀਜ਼Taapsee Pannu The Ghazi attack trailer released