ਮੁੰਬਈ—''ਬਿੱਗ ਬੌਸ-10' ਦੇ ਘਰ 'ਚੋਂ ਬਾਹਰ ਆਉਣ ਦੇ ਬਾਅਦ ਤੋਂ ਸਵਾਮੀ ਓਮ ਲਗਾਤਾਰ ਵਿਵਾਦਪੂਰਨ ਬਿਆਨ ਦੇ ਰਹੇ ਹਨ।
ਹੁਣ ਇਕ ਹਿੰਦੀ ਟੀ. ਵੀ. ਚੈੱਨਲ ਨੂੰ ਦਿੱਤੀ ਇਕ ਇੰਟਰਵਿਊ ਵਿਚ ਸਵਾਮੀ ਨੇ ਦਾਅਵਾ ਕੀਤਾ ਕਿ ਨਵੇਂ ਸਾਲ ਦੇ ਸਪੈਸ਼ਲ ਐਪੀਸੋਡ ਵਿਚ ਜਦੋਂ ਸਲਮਾਨ ਖ਼ਾਨ ਘਰ ਦੇ ਅੰਦਰ ਆਇਆ ਸੀ ਤਾਂ ਉਦੋਂ ਮੈਂ ਉਸ ਦੇ ਥੱਪੜ ਮਾਰਿਆ ਸੀ। ਸਵਾਮੀ ਓਮ ਮੁਤਾਬਕ ਸਲਮਾਨ ਖ਼ਾਨ ਨੇ ਦਾਊਦ ਅਤੇ ਹਾਫਿਜ਼ ਨੂੰ ਆਪਣਾ ਦੋਸਤ ਦੱਸਿਆ ਸੀ।
ਇਸੇ ਗੱਲ 'ਤੇ ਉਸ ਨੇ ਸਲਮਾਨ ਦੇ ਥੱਪੜ ਮਾਰਿਆ। ਜਦੋਂ ਸਵਾਮੀ ਓਮ ਕੋਲੋਂ ਪੁੱਛਿਆ ਗਿਆ ਕਿ ਇੰਨੀ ਵੱਡੀ ਘਟਨਾ ਨੂੰ ਟੀ. ਵੀ. 'ਤੇ ਕਿਉਂ ਨਹੀਂ ਦਿਖਾਇਆ ਗਿਆ ਤਾਂ ਇਸ 'ਤੇ ਉਸ ਦਾ ਜਵਾਬ ਸੀ ਕਿ ਟੀ. ਵੀ. 'ਤੇ ਇਹ ਸਭ ਨਹੀਂ ਦਿਖਾਇਆ ਜਾਂਦਾ ਕਿਉਂਕਿ ਸਮੋਕਿੰਗ ਰੂਮ ਵਿਚ ਕੈਮਰਾ ਨਹੀਂ ਹੁੰਦਾ। ਇਸੇ ਦੌਰਾਨ ਸਵਾਮੀ ਓਮ ਨੇ ਕਥਿਤ ਤੌਰ 'ਤੇ ਬਿਗ ਬੌਸ ਅਤੇ ਕਲਰਸ ਚੈੱਨਲ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਘਰ ਦੇ ਅੰਦਰ ਵਾਪਸ ਨਹੀਂ ਬੁਲਾਇਆ ਜਾਂਦਾ ਤਾਂ ਉਹ ਬਿਗ ਬੌਸ ਦੇ ਫਿਨਾਲੇ ਵਿਚ ਭੰਨ-ਤੋੜ ਅਤੇ ਗੜਬੜੀ ਕਰੇਗਾ।