FacebookTwitterg+Mail

ਟਾਲੀਵੁੱਡ ਦਾ ਇਹ ਮੈਗਾਸਟਾਰ 10 ਸਾਲ ਬਾਅਦ ਫਿਲਮਾਂ 'ਚ ਕਰ ਰਿਹਾ ਹੈ ਵਾਪਸੀ

    1/2
12 January, 2017 10:23:38 AM
ਮੁੰਬਈ—ਦੱਖਣੀ ਫਿਲਮਾਂ ਦੇ ਮੈਗਾਸਟਾਰ ਚਿੰਰਜੀਵੀ ਦੀ ਫਿਲਮ 'ਕੈਦੀ ਨੰਬਰ 150' 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਲਈ ਗਾਲਫ ਕੰਟਰੀਜ਼' (ਖਾੜੀ ਦੇਸ਼ਾਂ) ਦੀਆਂ ਕਈ ਕੰਸਟਰੈਕਸ਼ਨ ਕੰਪਨੀਆਂ ਨੇ ਹਾਲੀਡੇਅ ਅਨਾਉਂਸ ਕਰ ਦਿੱਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਚਿੰਰਜੀਵੀ ਦੀ ਇਹ ਫਿਲਮ ਗਾਲਫ ਕੰਟਰੀਜ਼ 'ਚ ਕਰੀਬ 5000 ਸਕ੍ਰੀਨ 'ਤੇ ਰਿਲੀਜ਼ ਹੋਵੇਗੀ। ਕੇਵਲ ਯੂ.ਏ.ਈ. 'ਚ ਹੀ ਇਹ ਫਿਲਮ 20 ਸਕ੍ਰੀਨਜ਼ 'ਤੇ ਰਿਲੀਜ਼ ਹੋ ਰਹੀ ਹੈ।
ਦੁਬਈ ਚਿੰਰਜੀਵੀ ਫੈਨ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਓਰੂਗਤੀ ਸੁਬਰਾਮਣੀਅਮ ਦੇ ਮੁਤਾਬਕ ਨੋਵਾ ਸਿਨੇਮਾ 'ਚ 11 ਜਨਵਰੀ ਨੂੰ ਪਹਿਲਾ ਸ਼ੋਅ ਦੇ ਸਾਰੇ ਟਿਕਟ ਬੁੱਕ ਕਰ ਲਿਆ ਗਏ ਹਨ। ਰਿਆਦ ਦੇ ਇਕ ਕੰਸਟ੍ਰੈਕਸ਼ਨ ਵਰਕਰ ਮਸਤਾਨ ਸ਼ੇਖ ਨੇ ਕਿਹਾ, ''ਚਿੰਰਜੀਵੀ ਦੀ ਫਿਲਮ ਦਾ ਰਿਲੀਜ਼ ਹੋਣਾ ਸਾਡੇ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਸਾਡਾ ਹੀਰੋ 10 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ।''
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾ 2006 'ਚ ਚਿੰਰਜੀਵੀ ਦੀ ਫਿਲਮ 'ਸਟਾਲੀਨ' ਆਈ ਸੀ। ਜਿਸ 'ਚ ਤੁਸ਼ਾ ਨੇ ਵੀ ਕੰਮ ਕੀਤਾ ਸੀ।

Tags: ਚਿੰਰਜੀਵੀਕੈਦੀ ਨੰਬਰ 150ਹਾਲੀਡੇਅChiranjeevikhaidi no 150 Holida