FacebookTwitterg+Mail

ਅਕਸ਼ੈ ਦਾ ਗੁਆਂਢੀ ਬਣਿਆ ਬਾਬਾ ਰਹੀਮ, ਟਵਿੰਕਲ ਨੇ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਉਡਾਇਆ ਮਜਾਕ

12 January, 2017 10:24:47 AM
ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਆਪਣੇ ਮਖੌਲੀਆ ਸੁਭਾਅ ਲਈ ਪਛਾਣੀ ਜਾਂਦੀ ਹੈ। ਬੀਤੇ ਸੋਮਵਾਰ ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਆਪਣੇ ਨਵੇਂ ਗੁਆਂਢੀ ਦੀ ਜਾਣਕਾਰੀ ਦਿੱਤੀ ਹੈ। ਇਹ ਗੁਆਂਢੀ ਕੋਈ ਹੋਰ ਨਹੀਂ ਸਗੋਂ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਅਤੇ ਫਿਲਮ 'ਐੱਮ. ਐੱਸ. ਜੀ' ਦੇ ਮੁੱਖ ਅਭਿਨੇਤਾ ਗੁਰਮੀਤ ਰਾਮ ਰਹੀਮ ਸਿੰਘ ਜੀ ਹੈ।
ਮਜ਼ਾਕੀਆ ਢੰਗ ਨਾਲ ਟਵਿੰਕਲ ਨੇ ਕੀਤਾ ਸਵਾਗਤ...
'ਮੈਸੇਂਜਰ ਆਫ ਗਾਡ' ਫਿਲਮ ਦੇ ਮੁੱਖ ਐਕਟਰ, ਨਿਰਦੇਸ਼ਕ, ਨਿਰਮਾਤਾ ਅਤੇ ਗਾਇਕ ਰਹੇ ਬਾਬੇ ਦਾ ਸਵਾਗਤ ਟਵਿੰਕਲ ਖੰਨਾ ਨੇ ਟਵਿੱਟਰ 'ਤੇ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''।'' ਇਸ ਦੇ ਨਾਲ ਹੀ ਟਵਿੰਕਲ ਨੇ ਬਿਲਡਿੰਗ 'ਚ ਨਜ਼ਰ ਆ ਰਹੇ ਬਾਬੇ ਦੀ ਚੁਪਕੇ ਜਿਹੇ ਖਿੱਚੀ ਇਕ ਤਸਵੀਰ ਵੀ ਪੋਸਟ ਕੀਤੀ ਹੈ। ਉਂਝ ਟਵਿੰਕਲ ਦੀ ਇਸ ਪੋਸਟ 'ਤੇ ਯੂਜਰਸ ਦੇ ਫਨੀ ਕਾਮੈਂਟ ਆਏ ਹਨ।
ਇਸ ਬਿਲਡਿੰਗ 'ਚ ਰਿਤਿਕ ਰੋਸ਼ਨ...
ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਅਤੇ ਦੋਵੇਂ ਬੱਚੇ ਆਰਵ ਅਤੇ ਨਿਤਾਰਾ ਨਾਲ ਅੰਧੇਰੀ ਵੈਸਟ ਦੇ ਲੋਖੰਡਵਾਲਾ ਕਾਮਪਲੈਕਸ 'ਚ ਰਹਿੰਦੇ ਹਨ। ਉਨ੍ਹਾਂ ਦਾ ਇਹ ਆਲੀਸ਼ਾਨ ਜੁਹੂ ਬੀਚ ਦੇ ਸਾਹਮਣੇ ਬਣਿਆ ਹੋਇਆ ਹੈ। ਅਕਸ਼ੈ ਅਤੇ ਰਿਤਿਕ ਰੋਸ਼ਨ ਗੁਆਂਢੀ ਹਨ। ਅਕਸ਼ੈ ਇਸ ਬਿਲਡਿੰਗ 'ਚ ਪਿਛਲੇ ਕੁਝ ਸਾਲਾਂ ਤੋਂ ਰਹਿ ਰਿਹਾ ਹੈ। ਜਦੋਂ ਰਿਤਿਕ ਸਾਲ 2015 'ਚ ਤੀਜੀ ਮੰਜ਼ਿਲ 'ਤੇ ਸ਼ਿਫਟ ਹੋਇਆ ਸੀ। ਫਿਲਮ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਵੀ ਇਸ ਬਿਲਡਿੰਗ 'ਚ ਹੀ ਰਹਿੰਦਾ ਹੈ।

Tags: ਟਵਿੰਕਲ ਖੰਨਾਅਕਸ਼ੈ ਕੁਮਾਰਗੁਰਮੀਤ ਰਾਮ ਰਹੀਮ ਸਿੰਘ Twinkle Khanna Akshay Kumar Gurmeet Ram Rahim Singh