FacebookTwitterg+Mail

ਕਮਲ ਹਾਸਨ, ਧਨੁਸ਼ ਅਤੇ ਸੂਰਿਆ ਨੇ ਕੀਤਾ ਇਸ ਤਮਿਲ ਸੱਭਿਆਚਾਰਕ ਖੇਡ ਦਾ ਸਮਰਥਨ

kamal haasan
12 January, 2017 11:15:51 AM
ਮੁੰਬਈ— ਤਿੰਨ ਦਿਨ ਬਾਅਦ ਪੋਂਗਲ ਦਾ ਤਿਉਹਾਰ ਆ ਰਿਹਾ ਹੈ। ਅਜਿਹੇ 'ਚ ਬੈਨ ਹੋਏ ਤਮਿਲ ਸੱਭਿਆਤਾ ਦੀ ਰਵਾਇਤੀ ਖੇਡ ਜਲੀਕਟੂ ਨੂੰ ਲੈ ਕੇ ਦੱਖਣ ਦੇ ਸਿਤਾਰਿਆਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ। ਅਭਿਨੇਤਾ ਧਨੁਸ਼, ਕਮਲ ਹਾਸਨ ਅਤੇ ਸੂਰਿਆ ਨੇ ਬੈਨ ਦੇ ਟਵੀਟ 'ਤੇ ਕਈ ਸਵਾਲ ਚੁੱਕੇ ਹਨ।
ਕਮਲ ਹਾਸਨ ਇਸ ਤਰ੍ਹਾਂ ਜਤਾਇਆ ਵਿਰੋਧ...
ਕਮਲ ਨੇ ਕਿਹਾ ਹੈ ਕਿ , 'ਮੈਂ ਆਪ ਇਸ ਖੇਡ ਦਾ ਵੱਡਾ ਪ੍ਰਸ਼ੰਸਕ ਹਾਂ। ਜਿਹੜੇ ਲੋਕ ਸਾਂਡ (ਬੈਲ) ਦੀ ਲੜਾਈ ਨੂੰ ਨਫਰਤ ਕਰਦੇ ਹਨ, ਉਨ੍ਹਾਂ ਨੂੰ ਬਰਿਆਨੀ ਵੀ ਛੱਡ ਦੇਣੀ ਚਾਹੀਦੀ। ਜੇਕਰ ਜਲੀਕਟੂ ਖੇਡ ਨੂੰ ਬੈਨ ਕਰ ਰਹੇ ਹੋ ਤਾਂ ਬਰਿਆਨੀ 'ਤੇ ਵੀ ਬੈਨ ਕਰਨਾ ਚਾਹੀਦਾ ਹੈ। ਮੈਂ ਉਨ੍ਹਾਂ ਸਿਤਾਰਿਆਂ 'ਚੋਂ ਹਾਂ, ਜੋ ਆਪ ਜਲੀਕਟੂ ਖੇਡਦੇ ਹਨ। ਮੈਂ ਤਮਿਲਿਯਨ ਹੋਣ 'ਤੇ ਮਾਣ ਮਹਿਸੂਸ ਕਰਦਾ ਹਾਂ ਅਤੇ ਇਹ ਸਾਡਾ ਸੱਭਿਆਚਾਰ ਹੈ।'
ਜਲੀਕਟੂ ਦੇ ਸਮਰਥਨ 'ਚ ਆਏ ਧਨੁਸ਼ ਅਤੇ ਸੂਰਿਆ...
ਅਭਿਨੇਤਾ ਧਨੁਸ਼ ਨੇ ਵੀ ਇਕ ਰਵਾਇਤੀ ਖੇਡ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, #Jallikattu is an integral element of the voice and identity of Tamilians"। ਧਨੁਸ਼ ਨਾਲ ਸੂਰਿਆ ਨੇ ਵੀ ਟਵੀਟ ਕਰ ਕੇ ਜਲੀਕਟੂ ਦੇ ਮੁੱਦੇ 'ਤੇ ਕਿਹਾ, 'ਬੈਲਾਂ ਦੀ ਪ੍ਰਜਾਤੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਅਜਿਹੇ 'ਚ ਲੁਪਤ ਪ੍ਰਜਾਤੀ ਨੂੰ ਸੁਰੱਖਿਅਤ ਕਰਨ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ। ਬੈਲ ਸਾਡੀ ਸੱਭਿਆਚਾਰ ਅਤੇ ਪਛਾਣ ਦਾ ਹਿੱਸਾ ਹੈ। ਅਜਿਹੇ 'ਚ ਕੁਝ ਨਿਯਮ ਬਣਾਏ ਜਾ ਸਕਦੇ ਹਨ ਪਰ ਖੇਡਾਂ ਖਤਮ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।'

Tags: ਕਮਲ ਹਾਸਨ ਧਨੁਸ਼ ਸੂਰਿਆ Kamal Haasan Dhanush Suriya