FacebookTwitterg+Mail

ਬਾਲੀਵੁੱਡ ਦੇ ਇਹ ਸਟਾਰ 'ਭਗਵਾਨ ਸ਼ਿਵ' ਨੂੰ ਮੰਨਦੇ ਹਨ ਅਸਲੀ ਹੀਰੋ

    1/5
12 January, 2017 12:50:35 PM
ਮੁੰਬਈ— ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਇਸ ਸਮੇਂ ਸਭ ਤੋਂ ਬਿਹਤਰੀਨ ਡਾਂਸਰਾਂ ਅਤੇ ਐਕਸ਼ਨ ਸਟਾਰਜ਼ 'ਚੋਂ ਇਕ ਹਨ। ਇਸ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਇਸ ਗੱਲ 'ਤੇ ਉਨ੍ਹਾਂ ਦਾ ਕਹਿਣਾ ਹੈ, '' ਭਗਵਾਨ ਸ਼ਿਵ ਹੀ ਅਸਲੀ ਹੀਰੋ ਹਨ ਅਤੇ ਡਾਂਸ ਅਤੇ ਐਕਸ਼ਨ ਦੋਨੋ ਹੀ ਕਲਾਂ ਉਨ੍ਹਾਂ ਨੂੰ ਭਗਵਾਨ ਸ਼ਿਵ ਅੱਗੇ ਖੁਦ ਨੂੰ ਸਮਰਪਣ ਕਰਨ ਨਾਲ ਪ੍ਰਾਪਤ ਹੋਈਆਂ ਹਨ।''
ਟਾਈਗਰ ਨੇ ਦੱਸਿਆ, ''ਸ਼ਿਵ ਹੀ ਇਸ ਦੁਨੀਆ ਦੇ ਨਾਸ਼ਕਰਤਾ ਹਨ ਅਤੇ ਉਨ੍ਹਾਂ ਨੇ ਤਾਂਡਵ ਨੂੰ ਜਨਮ ਦਿੱਤਾ ਹੈ। ਸ਼ਿਵ ਹੀ ਟਾਈਗਰ ਨੂੰ ਪ੍ਰੇਰਣਾ ਦਿੰਦੇ ਹਨ ਕਿ ਉਹ ਕਿਸੇ ਵੀ ਚੀਜ਼ 'ਚ ਕੋਈ ਘਾਟ ਨਹੀਂ ਰਹਿਣ ਦੇਵੇ ਅਤੇ ਕਿਸੇ ਵੀ ਚੀਜ਼ ਨੂੰ ਅਧੂਰਾ ਨਾਂ ਛੱਡੇ।''
ਉਨ੍ਹਾਂ ਨੇ ਕਿਹਾ, ''ਇਹ ਸ਼ਕਤੀ ਮੈਨੂੰ ਐਕਸ਼ਨ ਕਰਦੇ ਅਤੇ ਸਟੇਜ਼ 'ਤੇ ਪੇਸ਼ਕਾਰੀ ਦਿੰਦੇ ਸਮੇਂ ਮਾਨਸਿਕ ਰੂਪ ਨਾਲ ਪ੍ਰੇਰਿਤ ਕਰਦੀ ਹੈ।''
ਟਾਈਗਰ ਨੇ ਦੱਸਿਆ ਕਿ ਜਿਵੇ-ਜਿਵੇ ਉਹ ਵੱਡੇ ਹੁੰਦੇ ਗਏ, ਉਸ ਤਰ੍ਹਾਂ ਸ਼ਿਵ ਪ੍ਰਤੀ ਉਨ੍ਹਾਂ ਦੀ ਸ਼ਰਧਾ ਵੀ ਕਾਫੀ ਵੱਧਦੀ ਗਈ। ਉਹ ਹਰ ਸੋਮਵਾਰ ਨੂੰ ਵਰਤ ਵੀ ਰੱਖਦੇ ਸਨ ਪਰ ਆਪਣੇ ਬਿਜ਼ੀ ਸ਼ਡਿਊਲ ਕਾਰਨ ਹੁਣ ਉਹ ਅਜਿਹਾ ਇਸ ਤਰ੍ਹਾਂ ਨਹੀਂ ਕਰ ਪਾਉਂਦੇ। ਟਾਈਗਰ ਆਪਣਾ ਹਰ ਨਵਾਂ ਕੰਮ ਸੋਮਵਾਰ ਨੂੰ ਹੀ ਸ਼ੁਰੂ ਕਰਦੇ ਹਨ ਕਿਉਂਕਿ ਉਹ ਭਗਵਾਨ ਸ਼ਿਵ ਦਾ ਦਿਨ ਹੈ ਅਤੇ ਟਾਈਗਰ ਇਸ ਦਿਨ ਨੂੰ ਸ਼ੁਭ ਮੰਨਦੇ ਹਨ।

Tags: ਟਾਈਗਰ ਸ਼ਰਾਫਭਗਵਾਨ ਸ਼ਿਵਐਕਸ਼ਨTiger Shroff Lord Shivaaction