FacebookTwitterg+Mail

ਅਨਿਲ ਦੇ ਡਾਂਸ ਕੰਪੀਟੀਸ਼ਨ ਦਾ ਪ੍ਰਸ਼ੰਸਕਾਂ ਨੇ ਇਸ ਤਰ੍ਹਾਂ ਉਡਾਇਆ ਮਖੌਲ!

12 January, 2017 12:53:42 PM
ਮੁੰਬਈ— ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਇਨ੍ਹੀ ਦਿਨੀਂ ਕਾਫੀ ਸੁਰਖੀਆਂ ਬਟੌਰਦੇ ਨਜ਼ਰ ਆ ਰਿਹੇ ਹਨ। ਉਨ੍ਹਾਂ ਨੇ ਟਵਿੱਟਰ ਡਾਂਸ ਕੰਪੀਟੀਸ਼ਨ ਆਯੋਜਿਤ ਕੀਤਾ ਹੈ। ਇਸ 'ਚ ਪ੍ਰਤੀਯੋਗੀਆਂ ਨੂੰ ਅਨਿਲ ਕਪੂਰ ਵਰਗਾ ਡਾਂਸ ਕਰ ਕੇ ਦਿਖਾਉਣਾ ਹੋਵੇਗਾ ਪਰ ਕਈ ਯੂਜਰਸ ਨੇ ਇਸ ਦਾ ਮਜਾਕ ਵੀ ਬਣਾ ਰਹੇ ਹਨ। ਅਸਲ 'ਚ ਅਨਿਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਜੇਕਰ ਕੋਈ ਮੇਰੇ ਵਰਗਾ ਡਾਂਸ ਕਰ ਕੇ ਆਪਣਾ ਵੀਡੀਓ ਸ਼ੇਅਰ ਕਰਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ। ਇਹ ਡਾਂਸ ਕੰਪੀਟੀਸ਼ਨ ਅਨਿਲ ਇਕ ਵੈੱਬਸਾਈਟ ਦੇ ਜਰੀਏ ਚਲਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਨਿਲ ਦੇ ਟਵੀਟ 'ਤੇ ਜਵਾਬ ਦਿੰਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ, ''ਉਮੀਦ ਹੈ ਕਿ ਇਨਾਮ 'ਚ ਪੁਰਾਣੇ ਨੋਟ ਨਹੀਂ ਮਿਲਣਗੇ।'' ਜਦੋਂਕਿ ਪ੍ਰਸ਼ੰਸਕਾਂ ਨੇ ਬਾਅਦ 'ਚ ਲਿਖਿਆ, ''ਤੁਹਾਡਾ ਅੰਦਾਜ਼ ਕਾਫੀ ਹੱਟ ਕੇ ਹੈ। ਕੋਈ ਵੀ ਇਸ ਦੇ ਆਲੇ-ਦੁਆਲੇ ਆਉਣ ਬਾਰੇ ਸੋਚ ਨਹੀਂ ਸਕਦਾ ਹੈ।'' ਅਨਿਲ ਕਪੂਰ ਦੇ ਕਈ ਡਾਂਸ ਸਟੈਪਸ ਕਾਫੀ ਮਸ਼ਹੂਰ ਹਨ।

Tags: ਅਨਿਲ ਕਪੂਰਡਾਂਸ ਕੰਪੀਟੀਸ਼ਨਟਵਿੱਟਰ ਹੈਂਡਲ Anil Kapoor Dance Competition twitter handle