FacebookTwitterg+Mail

'ਗੋਲਡਨ ਗਲੋਬ ਐਵਾਰਡਜ਼' ਸਮਾਰੋਹ ਦੌਰਾਨ ਪ੍ਰਿਯੰਕਾ-ਸੋਫੀਆ ਨੇ ਰੈੱਡ ਕਾਰਪੇਟ 'ਤੇ ਬਿਖੇਰੇ ਜਲਵੇ, ਕਈ ਹੋਰ ਅਭਿਨੇਤਰੀਆਂ ਵੀ ਆਈਆਂ ਨਜ਼ਰ

12 January, 2017 02:21:39 PM
ਕੈਲੀਫੋਰਨੀਆ— ਕੈਲੀਫੋਰਨੀਆ 'ਚ ਬੀਤੇ ਐਤਵਾਰ 74ਵੇਂ 'ਗੋਲਡਨ ਗਲੋਬ ਐਵਾਰਡਜ਼' ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਸ ਸਮਾਰੋਹ 'ਚ ਹਾਲੀਵੁੱਡ ਅਭਿਨੇਤਰੀ ਐਮਾ ਸਟੋਨ ਲੈ ਕੇ ਬਾਲੀਵੁੱਡ ਤੋਂ ਹਾਲੀਵੁੱਡ 'ਚ ਜਾਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਤੱਕ ਕਈ ਸੈਲੀਬ੍ਰਿਟੀਜ਼ ਰੈੱਡ ਕਾਰਪੇਟ 'ਤੇ ਨਜ਼ਰ ਆਏ। ਸਾਰੀਆਂ ਅਭਿਨੇਤਰੀਆਂ ਨੇ ਸਟਾਈਲਿਸ਼ ਨਜ਼ਰ ਆਉਣ ਲਈ ਖੂਬਸੂਰਤ ਡਰੈੱਸਸ ਪਾਈਆਂ ਹੋਈਆਂ ਸਨ। ਮਸਲਨ ਪ੍ਰਿਯੰਕਾ ਚੋਪੜਾ ਦੀ ਡਰੈੱਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਰੈੱਡ ਕਾਰਪੇਟ 'ਤੇ ਉਸ ਦਾ ਅੰਦਾਜ਼ ਸਟਨਿੰਗ ਸੀ ਪਰ ਉਸ ਨੇ ਜੋ ਗੋਲਡਨ ਡਰੈੱਸ ਪਾਈ ਸੀ, ਉਸ ਦਾ ਗਲਾ ਕਾਫੀ ਡੀਪ ਹੋਣ ਦੇ ਕਾਰਨ ਇਹ ਜ਼ਿਆਦਾ ਬੋਲਡ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਸਮਾਰੋਹ ਦੌਰਾਨ 'ਫੋਰ ਬ੍ਰਦਰਜ਼', 'ਨਿਊ ਈਅਰਸ ਈਵ' ਅਤੇ ਅਸਕੇਪ ਫਾਰਮ ਪਲੈਨੇਟ ਅਰਥ' ਵਰਗੀਆਂ ਫਿਲਮਾਂ ਦੀ ਅਮਰੀਕੀ ਅਭਿਨੇਤਰੀ ਸੋਫੀਆ ਵਰਜਾਰਾ ਬਿਲਕੁਲ ਪ੍ਰਿਯੰਕਾ ਦੀ ਡਰੈੱਸ ਵਰਗੀ ਡਰੈੱਸ 'ਚ ਨਜ਼ਰ ਆ ਰਹੀ ਸੀ। 44 ਸਾਲਾਂ ਦੀ ਸੋਫੀਆ ਦੀ ਇਹ ਡਰੈੱਸ ਜੁਹੈਰ ਮੁਰਾਦ ਨੇ ਡਿਜ਼ਾਈਨ ਕੀਤੀ ਸੀ। ਸੋਫੀਆ ਦੀ ਇਹ ਡਰੈੱਸ ਕੁਝ ਹੱਦ ਤੱਕ ਪਾਰਦਰਸ਼ੀ ਸੀ, ਜਿਸ 'ਚ ਸਕੀਨ ਜ਼ਿਆਦਾ ਸ਼ੋਅ ਹੋ ਰਹੀ ਸੀ।

Tags: ਪ੍ਰਿਯੰਕਾ ਚੋਪੜਾਐਮਾ ਸਟੋਨਸੋਫੀਆ ਵਰਜਾਰਾPriyanka Chopra Emma Stone Sofia vergara