FacebookTwitterg+Mail

ਹਾਲੀਵੁੱਡ ਦੇ ਸੁਪਰਸਟਾਰ ਵਿਨ ਡੀਜ਼ਲ ਪਹੁੰਚੇ ਮੁੰਬਈ, ਦੀਪਿਕਾ ਪਾਦੂਕੋਣ ਨੇ ਕੀਤਾ ਇਸ ਅੰਦਾਜ਼ 'ਚ ਸਵਾਗਤ (ਤਸਵੀਰਾਂ)

    1/16
12 January, 2017 01:50:44 PM
ਮੁੰਬਈ—ਹਾਲੀਵੁੱਡ ਦੇ ਸੁਪਰਸਟਾਰ ਵਿਨ ਡੀਜ਼ਲ ਵੀਰਵਾਰ ਸਵੇਰੇ 7 ਵਜੇ ਮੁੰਬਈ ਪਹੁੰਚ ਗਏ ਹਨ। ਚਾਰਟਰਡ ਜਹਾਜ 'ਚ ਵਿਨ ਮੁੰਬਈ ਪਹੁੰਚੀ। ਵਿਨ ਡੀਜ਼ਲ ਦਾ ਦੀਪਿਕਾ ਪਾਦੂਕੋਣ ਨੇ ਏਅਰਪੋਰਟ 'ਤੇ ਬੈਂਡ ਬਾਜ਼ੇ ਨਾਲ ਸਵਾਗਤ ਕੀਤਾ। ਇੰਨਾ ਹੀ ਨਹੀਂ ਭਾਰਤੀ ਪਰੰਪਰਾਂ ਦੇ ਮੁਤਾਬਕ, ਉਨ੍ਹਾਂ ਨੂੰ ਤਿਲਕ ਵੀ ਲਗਾਇਆ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀਰਵਾਰ ਅਤੇ ਦੀਪਿਕਾ ਪਾਦੂਕੋਣ ਦੀ ਫਿਲਮ 'ਟ੍ਰਿਪਲ ਐਕਸ..' ਦਾ ਪ੍ਰੀਮੀਅਰ ਰੱਖਿਆ ਗਿਆ। ਇਸ ਲਈ ਵਿਨ ਡੀਜ਼ਲ ਭਾਰਤ ਆਏ ਹੋਏ ਹਨ।
ਖਾਸ ਗੱਲ ਇਹ ਹੈ ਕਿ ਦੀਪਿਕਾ ਪਾਦੂਕੋਣ ਵੀ ਵਿਨ ਦੇ ਆਉਣ ਤੋਂ ਪਹਿਲਾ ਹੀ ਕੁਝ ਘੰਟੇ ਭਾਰਤ ਆਈ ਹੈ। ਰਾਤ 2 ਵਜੇ ਮੁੰਬਈ ਦੀਪਿਕਾ ਸਵੇਰੇ ਵਿਨ ਦੇ ਸਵਾਗਤ ਲਈ ਏਅਰਪੋਰਟ 'ਤੇ ਮੌਜ਼ੂਦ ਸੀ। ਇਸ ਦੌਰਾਨ ਵਿਨ ਅਤੇ ਦੀਪਿਕਾ ਦੀ ਕਾਫੀ ਚੰਗੀ ਕੈਮਿਸਟਰੀ ਦੇਖਣ ਨੂੰ ਮਿਲੀ। ਦੋਵਾਂ ਨੇ ਏਅਰਪੋਰਟ 'ਤੇ ਖੂਬ ਮਸਤੀ ਕੀਤੀ ਅਤੇ ਮੀਡੀਆ ਨੂੰ ਵੱਖ-ਵੱਖ ਪੋਜ ਵੀ ਦਿੱਤੇ। ਇਸ ਫਿਲਮ ਦੇ ਡਾਇਰੈਕਟਰ ਡੀਜ਼ੇ ਕਰੂਸੋ ਵੀ ਭਾਰਤ ਆਏ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਰਾਤ ਨੂੰ ਹੋਣ ਵਾਲੇ ਪ੍ਰੀਮੀਅਰ 'ਚ ਦੀਪਿਕਾ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਪਹੁੰਚਣ ਦੀ ਵੀ ਉਮੀਦ ਹੈ।
ਦੀਪਿਕਾ ਦੀ ਪਹਿਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ...'
- ਦੀਪਿਕਾ ਅਤੇ ਵਿਨ ਤੋਂ ਇਲਾਵਾ ਫਿਲਮ 'ਚ ਮਸ਼ਹੂਰ ਹਾਲੀਵੁੱਡ ਅਦਾਕਾਰਾ ਨੀਨਾ ਡੈਬਰੇਵ ਅਤੇ ਰੂਬੀ ਰੋਜ ਵੀ ਹਨ। ਨੀਨਾ ਇਕ ਮਜ਼ਾਕੀਆਂ ਟੈਕਨੀਕਲ ਐਕਸਪਰਟ ਅਤੇ ਰੂਬੀ ਰੋਜ ਇਕ ਸ਼ੂਟਰ ਦੇ ਕਿਰਦਾਰ 'ਚ ਹਨ, ਨਾਲ ਹੀ ਵਿਨ ਡੀਜਲ ਐੱਨ.ਐੱਸ.ਏ. ਏਜੰਟ ਦਾ ਕਿਰਦਾਰ 'ਚ ਹਨ। ਫਿਲਮ 14 ਜਨਵਰੀ ਨੂੰ ਪਹਿਲੇ ਇੰਡੀਆ 'ਚ ਅਤੇ ਫਿਰ 10 ਜਨਵਰੀ ਨੂੰ ਸਾਰੀ ਦੁਨੀਆ 'ਚ ਰਿਲੀਜ਼ ਕੀਤੀ ਜਾਵੇਗੀ।

Tags: ਦੀਪਿਕਾ ਪਾਦੂਕੋਣਵਿਨ ਡੀਜ਼ਲਡੀਜ਼ੇ ਕਰੂਸੋDeepika Padukone Win Diesel DJ Caruso