FacebookTwitterg+Mail

ਕੜਕ ਆਵਾਜ਼ ਨਾਲ 'ਮੋਗੈਂਬੋ' ਨੇ ਦਰਸ਼ਕਾਂ ਦੇ ਦਿਲਾਂ 'ਤੇ ਕੀਤਾ ਸੀ ਰਾਜ, ਅੱਜ ਹੈ 12ਵੀਂ ਬਰਸੀ

12 January, 2017 04:26:31 PM
ਮੁੰਬਈ— ਬਾਲੀਵੁੱਡ ਅਭਿਨੇਤਾ ਅਮਰੀਸ਼ ਪੁਰੀ ਨੂੰ ਇਕ ਅਜਿਹੇ ਅਭਿਨੇਤਾ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਜਿਸ ਨੇ ਆਪਣੀ ਕੜਕ ਆਵਾਜ਼ ਅਤੇ ਦਮਦਾਰ ਐਕਟਿੰਗ ਦੇ ਬਲ 'ਤੇ ਖਲਨਾਇਕੀ ਨੂੰ ਇਕ ਨਵੀਂ ਪਛਾਣ ਦਿੱਤੀ। ਅੱਜ ਉਨ੍ਹਾਂ ਦੀ 12ਵੀਂ ਬਰਸੀ ਹੈ। ਉਨ੍ਹਾਂ ਦਾ ਦੇਹਾਂਤ 12 ਜਨਵਰੀ 2005 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੇ ਸਾਲ 1967 ਤੋਂ 2005 ਤੱਕ 400 ਤੋਂ ਜ਼ਿਆਦਾ ਫਿਮਲਾਂ 'ਚ ਕੰਮ ਕੀਤਾ ਸੀ। ਉਨ੍ਹਾਂ ਨੇ 'ਕੁਰਬਾਨੀ', 'ਨਸੀਬ', 'ਵਿਧਾਤਾ', 'ਹੀਰੋ', 'ਅੰਧਾ ਕਾਨੂੰਨ', 'ਕੁਲੀ', 'ਦੁਨੀਆ', 'ਮੇਰੀ' ਅਤੇ 'ਜੰਗਬਾਜ' ਸਮੇਤ ਕਈ ਸੁਪਰਹਿੱਟ ਫਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਸਾਲ 1987 'ਚ ਸੇਖਰ ਕਪੂਰ ਦੀ ਫਿਲਮ 'ਮਿਸਟਰ ਇੰਡੀਆ' 'ਚ ਮੋਗੈਂਬੋ' ਦੀ ਭੂਮਿਕਾ ਦੇ ਜਰੀਏ ਦਰਸ਼ਕਾਂ ਦੇ ਦਿਲਾਂ 'ਤੇ ਛਾਅ ਗਿਆ ਸੀ।

Tags: ਅਮਰੀਸ਼ ਪੁਰੀ12ਵੀਂ ਬਰਸੀਸੇਖਰ ਕਪੂਰAmrish Puri 12th anniversary Shekhar Kapur