FacebookTwitterg+Mail

ਵਿਆਹ ਦੇ ਢਾਈ ਮਹੀਨਿਆਂ ਬਾਅਦ ਹੀ ਗਰਭਵਤੀ ਹੋਈ ਇਹ ਅਭਿਨੇਤਰੀ (ਦੇਖੋ ਤਸਵੀਰਾਂ)

    1/8
12 January, 2017 10:26:42 PM
ਮੁੰਬਈ— ਅਭਿਨੇਤਰੀ ਲੀਜ਼ਾ ਹੇਡਨ ਗਰਭਵਤੀ ਹੈ। ਹਾਲ ਹੀ 'ਚ ਲੀਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਬਿਕਨੀ ਫੋਟੋ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਬਿਕਨੀ ਫੋਟੋ 'ਚ ਲੀਜ਼ਾ ਆਪਣੇ ਬੇਬੀ ਬੰਪ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਫੋਟੋ ਦੀ ਕੈਪਸ਼ਨ 'ਚ ਲੀਜ਼ਾ ਨੇ 'Humble beginnings' ਲਿਖਿਆ ਹੈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਲੀਜ਼ਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
ਲੀਜ਼ਾ ਹੇਡਨ ਨੇ 29 ਅਕਤੂਬਰ 2016 ਨੂੰ ਆਪਣੇ ਬੁਆਏਫਰੈਂਡ ਡਿਨੋ ਲਾਲਵਾਨੀ ਨਾਲ ਵਿਆਹ ਕਰਵਾਇਆ ਸੀ। ਦੋਵੇਂ ਥਾਈਲੈਂਡ ਦੇ ਫੁਕੇਟ 'ਚ ਸਥਿਤ ਅਮਨਪੁਰੀ ਬੀਚ ਰਿਜ਼ੋਰਟ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ, ਜਿਸ ਦੀਆਂ ਤਸਵੀਰਾਂ ਲੀਜ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ।
ਲੀਜ਼ਾ ਦੇ ਪਤੀ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਬਿਜ਼ਨੈੱਸਮੈਨ ਗੁੱਲੂ ਲਾਲਵਾਨੀ ਦੇ ਬੇਟੇ ਹਨ। ਡਿਨੋ ਪਿਛਲੇ ਡੇਢ ਸਾਲ ਤੋਂ ਲੀਜ਼ਾ ਨੂੰ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਇਆ ਸੀ। ਲੀਜ਼ਾ ਹਾਲ ਹੀ 'ਚ ਫਿਲਮ 'ਏ ਦਿਲ ਹੈ ਮੁਸ਼ਕਿਲ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਲੀਜ਼ਾ ਬਾਲੀਵੁੱਡ 'ਚ 'ਆਇਸ਼ਾ', 'ਰਾਸਕਲ', 'ਕੁਈਨ', 'ਦਿ ਸ਼ੌਕੀਨਜ਼', 'ਸੰਤਾ ਬੰਤਾ ਪ੍ਰਾਈਵੇਟ ਲਿਮਟਿਡ' ਤੇ 'ਹਾਊਸਫੁਲ 3' ਵਰਗੀਆਂ ਫਿਲਮਾਂ 'ਚ ਕੰਮ ਕਰ ਚੁਕੀ ਹੈ।

Tags: ਲੀਜ਼ਾ ਹੇਡਨ Lisa Haydon ਗਰਭਵਤੀ Pregnant ਵਿਆਹ Marriage