ਜਲੰਧਰ— ਪੰਜਾਬੀ ਫਿਲਮ 'ਸਰਵਣ' ਦੇ ਰਿਲੀਜ਼ ਹੋਣ 'ਚ ਸਿਰਫ ਇਕ ਦਿਨ ਬਾਕੀ ਬਚਿਆ ਹੈ। ਫਿਲਮ ਕੈਨੇਡਾ ਦੇ ਕਿਹੜੇ-ਕਿਹੜੇ ਥਿਏਟਰਾਂ 'ਚ ਰਿਲੀਜ਼ ਹੋਵੇਗੀ, ਇਸ ਦੀ ਲਿਸਟ ਜਾਰੀ ਹੋ ਚੁਕੀ ਹੈ। 'ਸਰਵਣ' 'ਚ ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਸਿਮੀ ਚਾਹਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਮਾਣ ਪ੍ਰਿਅੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪਰਬਲ ਪੈਬਲ ਪਿਕਚਰਜ਼ ਨੇ ਕੀਤਾ ਹੈ। ਫਿਲਮ ਦੇ ਨਿਰਦੇਸ਼ਕ ਕਰਨ ਗੁਲਿਆਨੀ ਹਨ।
ਕੈਨੇਡਾ ਦੇ ਜਿਨ੍ਹਾਂ ਥਿਏਟਰਾਂ 'ਚ 'ਸਰਵਣ' ਰਿਲੀਜ਼ ਹੋਣੀ ਹੈ, ਉਸ ਦੀ ਜਾਣਕਾਰੀ ਇਥੇ ਦਿੱਤੀ ਤਸਵੀਰ 'ਚ ਸ਼ਾਮਲ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ 'ਸਰਵਣ' ਧਮਾਲ ਪਚਾਉਣ 'ਚ ਸਫਲ ਰਹੇਗੀ।