FacebookTwitterg+Mail

ਪਰਿਣੀਤੀ ਦਾ ਸੋਸ਼ਲ ਮੀਡੀਆ 'ਤੇ ਉਡਿਆ ਮਜ਼ਾਕ, ਫੈਨਜ਼ ਨੇ ਇੰਝ ਲਗਾਈ ਕੁਮੈਂਟਾਂ ਦੀ ਝੜੀ (ਦੇਖੋ ਤਸਵੀਰਾਂ)

    1/8
12 January, 2017 10:26:15 PM
ਮੁੰਬਈ— ਅਭਿਨੇਤਰੀ ਪਰਿਣੀਤੀ ਚੋਪੜਾ ਨੂੰ ਹਾਲ ਹੀ 'ਚ ਉਨ੍ਹਾਂ ਦੇ ਫੈਨਜ਼ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਲਈ ਰੱਜ ਕੇ ਮਜ਼ਾਕ ਦਾ ਪਾਤਰ ਬਣਾਇਆ ਹੈ। ਅਸਲ 'ਚ ਇਸ ਵੀਡੀਓ 'ਚ ਪਰਿਣੀਤੀ ਦਾ ਆਫਿਸ ਬੁਆਏ ਉਸ ਲਈ ਛੱਤਰੀ ਫੜ ਕੇ ਖੜ੍ਹਾ ਹੈ ਤੇ ਤਿੰਨ ਬੈਗ ਹੱਥ 'ਚ ਚੁੱਕੀ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਪਰਿਣੀਤੀ ਦੇ ਫੈਨਜ਼ ਉਸ 'ਤੇ ਟਿੱਪਣੀ ਕਰਕੇ ਉਸ ਦਾ ਮਜ਼ਾਕ ਉਡਾਉਂਦੇ ਰਹੇ।
ਫੈਨਜ਼ ਨੇ ਪਰਿਣੀਤੀ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਮੈਂਟਾਂ ਦੀ ਝੜੀ ਲਗਾ ਦਿੱਤੀ। ਇਕ ਫੈਨ ਨੇ ਕਿਹਾ, 'ਕੀ ਪਰਿਣੀਤੀ ਖੁਦ ਨਹੀਂ ਫੜ ਸਕਦੀ? ਕੀ ਛੱਤਰੀ 100 ਕਿਲੋ ਦੀ ਹੈ? ਜੋ ਉਹ ਫੜ ਨਹੀਂ ਪਾ ਰਹੀ ਹੈ।' ਕਈ ਫੈਨਜ਼ ਨੇ ਇਸ ਵੀਡੀਓ ਨੂੰ ਦੇਖ ਕੇ ਇਹ ਸਵਾਲ ਕੀਤੇ ਕਿ ਪਰਿਣੀਤੀ ਦਿਖਾਵਾ ਕਰ ਰਹੀ ਹੈ।
ਮਜ਼ਾਕ ਉੱਡਣ ਤੋਂ ਬਾਅਦ ਪਰਿਣੀਤੀ ਨੇ ਉਕਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਡਿਲੀਟ ਕਰ ਦਿੱਤਾ। ਅਸਲ 'ਚ ਪਰਿਣੀਤੀ ਇਨ੍ਹੀਂ ਦਿਨੀਂ ਕੰਮ ਦੇ ਸਿਲਸਿਲੇ 'ਚ ਦੁਬਈ 'ਚ ਹੈ, ਜਿਥੋਂ ਪਰਿਣੀਤੀ ਨੇ ਕਈ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

Tags: ਪਰਿਣੀਤੀ ਚੋਪੜਾ Parineeti Chopra ਇੰਸਟਾਗ੍ਰਾਮ Instagram ਵੀਡੀਓ Video ਮਜ਼ਾਕ Fun