FacebookTwitterg+Mail

ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਤਾਪਸੀ ਪਨੂੰ, ਟੀਮ ਨਾਲ ਟੇਕਿਆ ਮੱਥਾ (ਦੇਖੋ ਤਸਵੀਰਾਂ)

    1/3
12 January, 2017 10:25:22 PM
ਅੰਮ੍ਰਿਤਸਰ— ਫਿਲਮ 'ਪਿੰਕ' ਰਾਹੀਂ ਪ੍ਰਸਿੱਧੀ ਹਾਸਲ ਕਰਨ ਵਾਲੀ ਅਭਿਨੇਤਰੀ ਤਾਪਸੀ ਪਨੂੰ ਨੇ ਹਾਲ ਹੀ 'ਚ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਤਾਪਸੀ ਆਪਣੀ ਫਿਲਮ 'ਰਨਿੰਗ ਸ਼ਾਦੀ ਡੌਟ ਕੌਮ' ਦੀ ਟੀਮ ਨਾਲ ਅੰਮ੍ਰਿਤਸਰ ਆਈ ਹੋਈ ਸੀ। ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਅਮਿਤ ਰੋਏ ਤੇ ਸਹਿ ਕਲਾਕਾਰ ਅਮਿਤ ਸਾਧ ਸਨ।
ਤਾਪਸੀ ਨੇ ਦੱਸਿਆ, 'ਮੈਂ ਸੁੱਖਣਾ ਸੁਖੀ ਸੀ ਕਿ ਜੇ ਮੇਰੀ ਇਹ ਫਿਲਮ ਰਿਲੀਜ਼ ਹੋ ਜਾਂਦੀ ਹੈ ਤਾਂ ਮੈਂ ਸ੍ਰੀ ਹਰਿਮੰਦਰ ਸਾਹਿਬ ਜ਼ਰੂਰ ਆਵਾਂਗੀ। ਜਦੋਂ ਫਿਲਮ ਦੀ ਰਿਲੀਜ਼ ਡੇਟ ਆਈ ਤਾਂ ਮੈਂ ਦਿੱਲੀ 'ਚ ਹੀ ਸ਼ੂਟਿੰਗ ਕਰ ਰਹੀ ਸੀ। ਸਵੇਰ ਹੁੰਦਿਆਂ ਹੀ ਫਲਾਈਟ ਫੜ ਕੇ ਮੈਂ ਸਿੱਧਾ ਇਥੇ ਪਹੁੰਚ ਗਈ। ਅਸੀਂ ਆਪਣੀ ਫਿਲਮ ਦੀ ਸ਼ੂਟਿੰਗ ਵੀ ਇਥੋਂ ਹੀ ਕੀਤੀ ਸੀ।'
ਤਾਪਸੀ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਕੁਝ ਸੀਨ ਵੇਖ ਕੇ ਹੀ ਉਨ੍ਹਾਂ ਨੂੰ 'ਪਿੰਕ' ਆਫਰ ਹੋਈ ਸੀ। 'ਰਨਿੰਗ ਸ਼ਾਦੀ ਡੌਟ ਕੌਮ' 4 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।

Tags: ਤਾਪਸੀ ਪਨੂੰ Taapsee Pannu ਸ੍ਰੀ ਹਰਿਮੰਦਰ ਸਾਹਿਬ Golden Temple