FacebookTwitterg+Mail

ਦੂਜੀ ਪਤਨੀ ਤੇ ਬੱਚੇ ਕਰਦੇ ਸਨ ਪ੍ਰੇਸ਼ਾਨ, ਇਸ ਲਈ ਪਹਿਲੀ ਪਤਨੀ ਦੇ ਮੁੜ ਨਜ਼ਦੀਕ ਆਏ ਓਮ ਪੁਰੀ

om puri death
12 January, 2017 07:18:10 PM
ਮੁੰਬਈ— ਓਮ ਪੁਰੀ ਦੀ ਮੌਤ ਦੀ ਗੁੱਥੀ ਦਿਨੋਂ-ਦਿਨ ਉਲਝਦੀ ਜਾ ਰਹੀ ਹੈ। ਰੋਜ਼ ਇਕ ਨਵੀਂ ਗੱਲ ਸਾਹਮਣੇ ਆ ਰਹੀ ਹੈ। ਓਮ ਪੁਰੀ ਦੀ ਪਹਿਲੀ ਪਤਨੀ ਸੀਮਾ ਕਪੂਰ ਦੇ ਭਰਾ ਅਨੂੰ ਕਪੂਰ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਓਮ ਪੁਰੀ ਦੀ ਪਤਨੀ ਤੇ ਬੱਚੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ, ਇਸ ਲਈ ਉਹ ਆਪਣੀ ਪਹਿਲੀ ਪਤਨੀ ਸੀਮਾ ਨਾਲ ਮੁੜ ਸੰਪਰਕ 'ਚ ਆਏ।
ਇਕ ਇੰਟਰਵਿਊ ਦੌਰਾਨ ਅਨੂੰ ਨੇ ਕਿਹਾ ਕਿ ਓਮ ਪੁਰੀ ਨੇ ਜਦੋਂ ਉਨ੍ਹਾਂ ਦੀ ਭੈਣ ਸੀਮਾ ਨੂੰ ਤਲਾਕ ਦਿੱਤਾ ਸੀ ਤਾਂ ਉਹ ਇਸ ਤੋਂ ਬਹੁਤ ਦੁਖੀ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਮਾ ਤੇ ਨੰਦਿਤਾ ਬਾਰੇ ਬਹੁਤ ਕੁਝ ਹੈ ਦੱਸਣ ਲਈ ਪਰ ਅਜੇ ਇਹ ਠੀਕ ਸਮਾਂ ਨਹੀਂ ਹੈ। ਅਨੂੰ ਕਪੂਰ ਨੇ ਇਹ ਵੀ ਦੱਸਿਆ ਕਿ ਉਹ ਲਗਾਤਾਰ ਮੁੰਬਈ ਪੁਲਸ ਦੇ ਸੰਪਰਕ 'ਚ ਹਨ। ਉਨ੍ਹਾਂ ਦੀ ਭੈਣ ਪੁਲਸ ਜਾਂਚ 'ਚ ਸਹਿਯੋਗ ਕਰੇਗੀ। ਜੋ ਵੀ ਪੁੱਛਗਿੱਛ ਕਰਨੀ ਹੈ, ਪੁਲਸ ਕਰ ਸਕਦੀ ਹੈ।
ਅਨੂੰ ਕਪੂਰ ਨੇ ਕਿਹਾ ਕਿ ਇਹ ਹਾਈ ਪ੍ਰੋਫਾਈਲ ਮਾਮਲਾ ਹੈ। ਇਸ ਲਈ ਪੁਲਸ ਵੀ ਆਪਣੀ ਜਾਂਚ ਸਹੀ ਢੰਗ ਨਾਲ ਕਰੇਗੀ। ਇਹ ਕੁਦਰਤੀ ਮੌਤ ਹੈ ਜਾਂ ਫਿਰ ਕੁਝ ਹੋਰ, ਇਸ ਦਾ ਪਤਾ ਪੁਲਸ ਲਗਾਏਗੀ।

Tags: ਓਮ ਪੁਰੀ Om Puri ਪਤਨੀ Wife ਮੌਤ Death