FacebookTwitterg+Mail

12 ਸਾਲ ਦੀ ਉਮਰ 'ਚ ਹੋਈ ਅਕਸ਼ੇ ਕੁਮਾਰ ਦੇ ਇਸ ਫੈਨ ਦੀ ਮੌਤ, ਲਾ-ਇਲਾਜ ਬੀਮਾਰੀ ਦਾ ਸੀ ਸ਼ਿਕਾਰ (ਦੇਖੋ ਤਸਵੀਰਾਂ)

    1/7
12 January, 2017 09:47:58 PM
ਮੁੰਬਈ— ਹਾਲ ਹੀ 'ਚ ਅਕਸ਼ੇ ਕੁਮਾਰ ਦੇ ਇਕ ਖਾਸ ਫੈਨ ਦੀ ਮੌਤ ਹੋ ਗਈ ਹੈ। ਜਿਸ ਕਾਰਨ ਅਕਸ਼ੇ ਕੁਮਾਰ ਕਾਫੀ ਦੁਖੀ ਹਨ। ਅਕਸ਼ੇ ਕੁਮਾਰ ਦਾ ਇਹ ਖਾਸ ਫੈਨ ਰਾਜਸਥਾਨ ਦੇ ਜੈਪੁਰ 'ਚ ਰਹਿਣ ਵਾਲਾ ਮੁਦਿਤ ਸੀ, ਜਿਸ ਦੀ ਉਮਰ ਸਿਰਫ 12 ਸਾਲ ਸੀ। ਮੁਦਿਤ ਅਕਸ਼ੇ ਦਾ ਵੱਡਾ ਫੈਨ ਸੀ ਤੇ ਇਕ ਲਾ-ਇਲਾਜ ਬੀਮਾਰੀ ਦਾ ਸ਼ਿਕਾਰ ਸੀ, ਜਿਸ ਦੇ ਚਲਦਿਆਂ ਉਸ ਦੀ ਮੰਗਲਵਾਰ ਨੂੰ ਮੌਤ ਹੋ ਗਈ।
ਮੁਦਿਤ ਨਾਲ ਅਕਸ਼ੇ ਕੁਮਾਰ ਦੀ ਮੁਲਾਕਾਤ ਇਕ ਸੰਸਥਾ ਦੇ ਮਾਧਿਅਮ ਰਾਹੀਂ ਹੋਈ ਸੀ। ਜਿਸ ਤੋਂ ਮੁਦਿਤ ਦੀ ਮਾਂ ਨੇ ਖਾਸ ਤੌਰ 'ਤੇ ਇਸ ਲਈ ਸੰਪਰਕ ਕੀਤਾ ਸੀ ਤਾਂ ਕਿ ਉਹ ਮੁਦਿਤ ਨੂੰ ਅਕਸ਼ੇ ਨਾਲ ਮਿਲਵਾ ਸਕੇ। ਇਸ ਮੁਲਾਕਾਤ ਤੋਂ ਬਾਅਦ ਅਕਸ਼ੇ ਆਪਣੇ ਫੈਨ ਦੇ ਪਰਿਵਾਰ ਦੇ ਲਗਾਤਾਰ ਸੰਪਰਕ 'ਚ ਸਨ। ਦੱਸਣਯੋਗ ਹੈ ਕਿ ਅਕਸ਼ੇ ਨੇ ਮੁਦਿਤ ਦੇ 12ਵੇਂ ਜਨਮਦਿਨ 'ਤੇ ਉਸ ਨੂੰ ਮੁੰਬਈ ਸੱਦ ਕੇ ਖਾਸ ਤੌਰ 'ਤੇ ਉਸ ਦਾ ਜਨਮਦਿਨ ਮਨਾਇਆ ਸੀ।

Tags: ਅਕਸ਼ੇ ਕੁਮਾਰ Akshay Kumar ਫੈਨ Fan ਮੌਤ Death