FacebookTwitterg+Mail

ਸਮੇਂ ਨਾਲ ਸੰਗੀਤ ਬਦਲ ਜਾਵੇਗਾ : ਗੁਲਜ਼ਾਰ

gulzar
13 January, 2017 09:39:28 AM
ਮੁੰਬਈ— ਮਸ਼ਹੂਰ ਗੀਤਕਾਰ-ਫਿਲਮਕਾਰ ਗੁਲਜ਼ਾਰ ਦਾ ਮੰਨਣਾ ਹੈ ਕਿ ਸਮੇਂ ਨਾਲ ਬਦਲਦੇ ਫਿਲਮੀ ਸੰਗੀਤ 'ਚ ਕੁਝ ਵੀ ਗਲਤ ਨਹੀਂ ਹੈ ਤੇ ਵਿਅਕਤੀ ਨੂੰ ਇਸ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਇਸ ਨਾਲ ਘੋਲ ਕਰਨਾ ਸਿੱਖਣਾ ਚਾਹੀਦਾ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਫਿਲਮ 'ਚ ਕਿਰਦਾਰ ਦੇ ਮਿਜਾਜ਼ ਮੁਤਾਬਕ ਗਾਣੇ ਲਿਖੇ ਜਾਂਦੇ ਹਨ ਤੇ ਇਨ੍ਹਾਂ ਗਾਣਿਆਂ ਦੀ ਤੁਲਨਾ 50 ਅਤੇ 60 ਦੇ ਦਹਾਕੇ ਦੇ ਗਾਣਿਆਂ ਨਾਲ ਕਰਨਾ ਸਹੀ ਹੈ। ਉਨ੍ਹਾਂ ਕਿਹਾ ਕਿ ਗਾਣੇ ਉਸ ਫਿਲਮ ਮੁਤਾਬਕ ਹੋਣਗੇ। ਜੇ ਕੋਈ ਕਿਰਦਾਰ ਸ਼ਰਾਬ ਦੇ ਨਸ਼ੇ ਵਾਲਾ ਕੋਈ ਗਾਣਾ ਚਾਹੁੰਦਾ ਹੈ ਤਾਂ ਉਹ 'ਦਿਲ ਏ ਨਾਦਾਨ' ਨਹੀਂ ਗਾਵੇਗਾ ਸਗੋਂ 'ਗੋਲੀ ਮਾਰ ਭੇਜੇ ਮੇ' ਗਾਣਾ ਗਾਵੇਗਾ। ਕਿਰਦਾਰਾਂ ਮੁਤਾਬਕ ਭਾਸ਼ਾ ਬਦਲਦੀ ਹੈ। ਗੁਲਜ਼ਾਰ ਨੇ ਕਿਹਾ ਕਿ, ''ਸਮਾਂ ਬਦਲੇਗਾ ਅਤੇ ਸੰਗੀਤ ਵੀ। ਸਾਡੀ ਰਫਤਾਰ ਬਦਲੀ ਹੈ, ਕੱਪੜੇ ਬਦਲੇ ਹਨ, ਖਾਣੇ ਦੀਆਂ ਆਦਤਾਂ ਬਦਲੀਆਂ ਹਨ ਤਾਂ ਸੰਗੀਤ ਜਿਉਂ ਦਾ ਤਿਉਂ ਕਿਉਂ ਰਹਿਣਾ ਚਾਹੀਦਾ ਹੈ, ਉਹ ਵੀ ਬਦਲਣਾ ਚਾਹੀਦਾ ਹੈ।

Tags: ਗੁਲਜ਼ਾਰ ਅਖਤਰਫਿਲਮੀ ਸੰਗੀਤGulzar film musicਕਿਰਦਾਰ ਸ਼ਰਾਬrole alcohol