FacebookTwitterg+Mail

ਦੁਨੀਆ ਭਰ 'ਚ ਅੱਜ ਰਿਲੀਜ਼ ਹੋਵੇਗੀ 'ਸਰਵਣ', ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਸਿੰਮੀ ਚਾਹਲ ਵੱਲੋਂ ਦਰਸ਼ਕਾਂ ਨੂੰ ਸਿਨੇਮਾ ਜਾਣ ਦੀ ਅਪੀਲ

amrinder gil sarwan
13 January, 2017 09:44:46 AM
ਜਲੰਧਰ—ਪੰਜਾਬੀ ਸਿਨੇਮਾ ਦੇ ਚਰਚਿਤ ਚਿਹਰੇ 'ਅੰਗਰੇਜ਼' ਫੇਮ ਅਮਰਿੰਦਰ ਗਿੱਲ ਤੇ ਹੋਰ ਸਿਤਾਰਿਆਂ ਨਾਲ ਸਜੀ ਹੋਈ ਪੰਜਾਬੀ ਫ਼ਿਲਮ 'ਸਰਵਣ' 13 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਿਨੇਮਾ ਪ੍ਰੇਮੀਆਂ ਵਿਚ ਇਸ ਫ਼ਿਲਮ ਪ੍ਰਤੀ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਮਲਟੀਪਲੈਕਸ ਮਾਲਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਤੋਂ ਸਾਨੂੰ ਬੇਹੱਦ ਆਸਾਂ ਹਨ, ਕਿਉਂਕਿ ਜਦੋਂ ਵੀ ਅਮਰਿੰਦਰ ਗਿੱਲ ਦੀ ਕੋਈ ਫ਼ਿਲਮ ਆਉਂਦੀ ਹੈ ਤਾਂ ਉਸ ਦੀ ਕਾਮਯਾਬੀ ਦੀ ਉਮੀਦ ਵਧ ਜਾਂਦੀ ਹੈ।
ਦੱਸਣਾ ਬਣਦਾ ਹੈ ਕਿ ਇਸ ਫ਼ਿਲਮ ਦਾ ਪ੍ਰਚਾਰ ਪਿਛਲੇ ਕਈ ਦਿਨਾਂ ਤੋਂ ਜ਼ੋਰਾਂ ਤੋਂ ਹੈ। ਫ਼ਿਲਮ ਦੀ ਟੀਮ ਵੱਲੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਦੌਰਾ ਕਰਕੇ ਦਰਸ਼ਕਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਵੱਡੇ ਵੱਡੇ ਹਿੰਦੀ ਟੀ. ਵੀ. ਚੈਨਲਾਂ 'ਤੇ ਵੀ ਫ਼ਿਲਮ ਦਾ ਖੂਬ ਪ੍ਰਚਾਰ ਕੀਤਾ ਗਿਆ। ਪਹਿਲੀ ਵਾਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਵੱਲੋਂ ਕੋਈ ਪੰਜਾਬੀ ਫ਼ਿਲਮ ਬਤੌਰ ਨਿਰਮਾਤਰੀ ਪੇਸ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਜ਼ਰੀਏ ਰਣਜੀਤ ਬਾਵਾ ਵੱਲੋਂ ਫ਼ਿਲਮੀ ਖੇਤਰ ਵਿਚ ਪੈਰ ਧਰਿਆ ਜਾ ਰਿਹਾ ਹੈ। ਸਿੰਮੀ ਚਾਹਲ ਇਸ ਫ਼ਿਲਮ ਦੀ ਹੀਰੋਇਨ ਹੈ। ਨਿਰਮਲ ਰਿਸ਼ੀ, ਗੁਰਮੀਤ ਸਾਜਨ, ਸਰਦਾਰ ਸੋਹੀ ਤੇ ਹੋਰ ਕਲਾਕਾਰਾਂ ਵੱਲੋਂ ਇਸ ਫ਼ਿਲਮ ਵਿਚ ਕੰਮ ਕੀਤਾ ਗਿਆ ਹੈ।
ਫ਼ਿਲਮ ਦਾ ਨਿਰਦੇਸ਼ਨ ਕਰਨ ਗੁਲਿਆਨੀ ਵੱਲੋਂ ਕੀਤਾ ਗਿਆ ਹੈ। ਬਤੌਰ ਨਿਰਮਾਤਰੀ ਪ੍ਰਿਅੰਕਾ ਚੋਪੜਾ ਤੋਂ ਇਲਾਵਾ ਡਾ. ਮਧੂ ਚੋਪੜਾ ਅਤੇ ਦੀਪਸ਼ਿਪਾ ਦੇਸ਼ਮੁਖ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਦੀ ਲਿਖੀ ਹੋਈ ਹੈ।
ਨਿਰਮਾਤਰੀ ਦੀਪਸ਼ਿਖਾ ਦੇਸ਼ਮੁਖ ਨੇ ਕਿਹਾ ਕਿ 'ਸਰਵਣ' ਲਈ ਸਾਡੀ ਸਾਰੀ ਟੀਮ ਬੇਹੱਦ ਉਤਸੁਕ ਹੈ ਤੇ ਹੁਣ ਜਦੋਂ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਸਾਨੂੰ ਸਭ ਨੂੰ ਚੰਗਾ ਲੱਗ ਰਿਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਤੇ ਹੋਰ ਦੇਸ਼ਾਂ ਵਿਚ ਫ਼ਿਲਮ ਨੂੰ ਚੰਗੀਆਂ ਸਕਰੀਨਾਂ ਮਿਲੀਆਂ ਹਨ ਤੇ ਭਾਰਤ ਵਿਚ ਵੀ ਸਕਰੀਨਾਂ ਦੀ ਕੋਈ ਘਾਟ ਨਹੀਂ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਕਾਮਯਾਬੀ ਦਾ ਇਤਿਹਾਸ ਸਿਰਜੇਗੀ, ਇਸ ਗੱਲ ਦੀ ਸਾਨੂੰ ਪੂਰੀ ਉਮੀਦ ਹੈ।

Tags: ਅਮਰਿੰਦਰ ਗਿੱਲ ਰਣਜੀਤ ਬਾਵਾਸਰਵਣ Amrinder GillRanjit BawaSarwan