FacebookTwitterg+Mail

ਏ.ਆਰ ਰਹਿਮਾਨ ਦਾ ਮਸ਼ਹੂਰ ਗਾਣਾ 'ਉਰਵਸ਼ੀ ਦੇ 'New Version' ਨੇ ਸ਼ੋਸ਼ਲ ਮੀਡੀਆ 'ਤੇ ਮਚਾਈ ਧੂਮ

    1/2
13 January, 2017 10:42:31 AM
ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਅਤੇ ਆਸਕਰ ਐਵਾਰਡ ਜੈਤੂ ਏ.ਆਰ.ਰਹਿਮਾਨ ਦਾ ਮਸ਼ਹੂਰ ਗਾਣਾ 'ਉਰਵਸ਼ੀ-ਉਰਵਸ਼ੀ' ਉਨ੍ਹਾਂ ਦੇ ਚਾਹੁੰਣ ਵਾਲਿਆਂ ਦੇ ਦਿਲਾਂ 'ਚ ਰਾਜ ਕਰ ਰਿਹਾ ਹੈ। ਹੁਣ ਇਸ ਗਾਣੇ ਦਾ ਨਵਾਂ ਵਰਜ਼ਨ ਆਇਆ ਹੈ, ਜਿਸ ਨੂੰ ਖੁਦ ਏ.ਆਰ.ਰਹਿਮਾਨ ਨੇ ਗਾਇਆ ਹੈ। ਪਹਿਲੇ ਗਾਣੇ ਤੋਂ ਵੀ ਜ਼ਿਆਦਾ ਇਸ ਨਵੇਂ ਵਰਜ਼ਨ ਨੇ ਆਉਂਦੇ ਹੀ ਧੂਮ ਮਚਾ ਦਿੱਤੀ ਹੈ। ਰਹਿਮਾਨ ਨੇ ਖੁਦ ਦੀ ਅਵਾਜ਼ 'ਚ ਗਾਏ ਗਾਣੇ ਦੀ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤੀ ਤਾਂ 20 ਘੰਟਿਆਂ 'ਚ ਹੀ ਇਸ ਨੂੰ 22 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ ਅਤੇ ਹਜ਼ਾਰਾਂ ਤੋਂ ਵਧ ਲੋਕਾਂ ਨੇ ਪਸੰਦ ਕੀਤਾ ਅਤੇ ਕੁਮੈਂਟ ਕੀਤੇ। ਉਨ੍ਹਾਂ ਨੇ ਇਸ ਨੂੰ ਬੁੱਧਵਾਰ ਐੱਮ.ਟੀ.ਵੀ 'ਅਨਪਲੱਗਡ ਸ਼ੋਅ' 'ਚ ਰਿਲੀਜ਼ ਕੀਤਾ। ਸੰਗੀਤਕਾਰ ਰਹਿਮਾਨ ਨੇ ਆਪਣੇ ਪ੍ਰਸੰਸ਼ਕਾਂ ਨੂੰ ਸੰਗੀਤ ਦੇਣ ਲਈ ਬੇਨਤੀ ਕੀਤੀ ਸੀ। ਇਨ੍ਹਾਂ ਗਾਣਾ ਦਾ ਸ਼ੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Tags: ਏ ਆਰ ਰਹਿਮਾਨਉਰਵਸ਼ੀਨਵਾਂ ਵਰਜ਼ਨA R rehmanUrvashinew version