FacebookTwitterg+Mail

ਜਦੋ ਆਦਿਤਿਆ-ਰਣਵੀਰ ਨੇ ਸ਼ਰਧਾ ਨੂੰ 'ਕਿੱਸ' ਕਰਨ ਦੀ ਕੀਤੀ ਕੋਸ਼ਿਸ਼, ਹੋਇਆ ਕੁਝ ਅਜਿਹਾ

    1/17
13 January, 2017 11:19:00 AM
ਮੁੰਬਈ—ਬਾਲੀਵੁੱਡ ਦੀ ਅਭਨੇਤਰੀ ਸ਼ਰਧਾ ਕਪੂਰ ਅਤੇ ਆਦਿਤਿਆ ਰਾਏ ਕਪੂਰ ਦੀ ਫਿਲਮ 'ਓਕੇ ਜਾਨੂੰ' 13 ਜਨਵਰੀ ਅੱਜ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਬੀਤੇ ਦਿਨ ਬੁੱਧਵਾਰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ, ਜਿਸ 'ਚ ਆਲੀਆ ਭੱਟ, ਮਲਾਇਕਾ ਅਰੋੜਾ ਖ਼ਾਨ, ਤੱਬੂ, ਆਦਿਤਿਆ ਰਾਵ ਹੈਦਰੀ, ਸੋਫੀਆ ਚੌਧਰੀ, ਸਵਰਾ ਭਾਸਕਰ, ਕ੍ਰਿਤੀ ਸੈਨਨ, ਨੇਹਾ ਧੂਪੀਆ ਸਮੇਤ ਕਈ ਸਿਤਾਰੇ ਸ਼ਾਮਲ ਹੋਏ। ਏ.ਆਰ ਰਹਿਮਾਨ, ਫਿਲਮਕਾਰ ਕਰਨ ਜੌਹਰ, ਸਿਧਾਰਥ ਮਲਹੋਤਰਾ, ਵਰੁਣ ਧਵਨ, ਨਸੀਰੂਦੀਨ ਸ਼ਾਹ, ਸੂਰਜ ਪੰਚੋਲੀ ਵੀ ਸਕ੍ਰੀਨਿੰਗ 'ਤੇ ਮੌਜ਼ੂਦ ਰਹੇ।
ਫਿਲਮਕਾਰ ਕਰਨ ਜੌਹਰ ਨੇ ਸਕ੍ਰੀਨਿੰਗ ਦੀ ਇਕ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ, ਜਿਸ 'ਚ ਆਦਿਤਿਆ ਅਤੇ ਰਣਵੀਰ ਅਦਾਕਾਰਾ ਨੂੰ 'ਕਿੱਸ' ਕਰਦੇ ਦਿਖਾਈ ਦੇ ਰਹੇ ਹਨ ਪਰ ਸ਼ਰਧਾ ਨੇ ਆਪਣੇ ਦੋਵਾਂ ਹੱਥਆ ਨਾਲ ਉਨ੍ਹਾਂ ਦਾ ਮੂੰਹ ਬੰਦ ਕਰਦੀ ਦਿਖਾਈ ਦੇ ਰਹੀ ਹੈ। ਇਸ ਬਾਰੇ 'ਚ ਕਰਨ ਲਿਖਦੇ ਹਨ, ''Jaanus in the house!!!! #okjaanu #tomorrow #fridaythe13th'' ਦੱਸਣਾ ਚਾਹੁੰਦੇ ਹਾਂ ਕਿ ਸ਼ਰਧਾ-ਆਦਿਤਿਆ ਦੀ ਇਸ ਰੋਮਾਂਟਿਕ ਫਿਲਮ 'ਓਕੇ ਜਾਨੂੰ' ਨੂੰ ਸ਼ਾਇਦ ਅਲੀ ਨੇ ਡਾਇਰੈਕਟ ਕੀਤਾ ਹੈ।

Tags: ਸ਼ਰਧਾ ਕਪੂਰਆਦਿਤਿਆਰਣਵੀਰਓਕੇ ਜਾਨੂੰShraddha Kapoor Aditya Ranvir Ok janu