FacebookTwitterg+Mail

'ਲੁੰਗੀ ਡਾਂਸ' 'ਤੇ ਇਸ ਤਰ੍ਹਾਂ ਥਿਰਕੇ ਡੀਜ਼ਲ-ਦੀਪਿਕਾ, ਹਾਲੀਵੁੱਡ ਅਭਿਨੇਤਾ ਦਾ ਇਹ ਅਧੂਰਾ ਸੁਪਨਾ ਹੋਇਆ ਪੂਰਾ

13 January, 2017 11:43:07 AM
ਮੁੰਬਈ— ਹਾਲੀਵੁੱਡ ਫਿਲਮ 'ਟਰਿੱਪਲ ਐਕਸ : ਦਿ ਰਿਟਰਨ ਆਫ ਜੇਂਡਰ ਕੇਜ਼' ਦੇ ਪ੍ਰੀਮੀਅਰ ਦੌਰਾਨ ਹਾਲੀਵੁੱਡ ਅਭਿਨੇਤਾ ਵਿਨ ਡੀਜ਼ਲ ਨੇ ਦੀਪਿਕਾ ਪਾਦੂਕੋਣ ਨਾਲ 'ਲੁੰਗੀ ਡਾਂਸ' ਕੀਤਾ। ਇਸ ਡਾਂਸ ਲਈ ਉਨ੍ਹਾਂ ਨੇ ਬਾਕਾਇਦਾ ਲੁੰਗੀ ਵੀ ਲਾਈ ਸੀ ਅਤੇ ਗਾਣੇ ਦੇ ਕੁਝ ਸਟੈਪ ਵੀ ਕੀਤੇ ਸਨ। ਇਸ ਦੌਰਾਨ ਦੀਪਿਕਾ ਨੇ ਉਨ੍ਹਾਂ ਦਾ ਸਾਥ ਦਿੱਤਾ। ਪ੍ਰੀਮੀਅਰ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੀ ਗੱਲ ਕੀਤੀ ਸੀ। ਡੀਜ਼ਲ ਨੇ ਕਿਹਾ, ''ਇਥੇ ਆ ਕੇ ਮੈਨੂੰ ਵਧੀਆ ਲੱਗ ਰਿਹਾ ਹੈ।'' ਸ਼ੁੱਕਰਵਾਰ ਸਵੇਰੇ ਦੀਪਿਕਾ ਨੇ ਉਨ੍ਹਾਂ ਦਾ ਸਵਾਗਤ ਬੈਂਡ ਵਾਜੇ ਅਤੇ ਆਰਤੀ ਨਾਲ ਕੀਤਾ। ਇਹ ਫਿਲਮ 14 ਜਨਵਰੀ ਨੂੰ ਪਹਿਲਾਂ ਭਾਰਤ 'ਚ ਅਤੇ 20 ਜਨਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।
ਡੀਜ਼ਲ ਨੇ ਕਿਹਾ, ਬਚਪਨ ਤੋਂ ਭਾਰਤ ਆਉਣ ਚਾਹੁੰਦਾ ਸੀ...
ਵਿਨ ਡੀਜ਼ਲ ਬੀਤੇ ਵੀਰਵਾਰ ਸਵੇਰੇ ਮੁੰਬਈ ਪਾਹੁੰਚਿਆ। ਸ਼ਾਮ ਨੂੰ ਉਨ੍ਹਾਂ ਨੇ ਦੀਪਿਕਾ ਅਤੇ ਨਿਰਦੇਸ਼ਕ ਡੀ. ਜੇ. ਕਰੂਸੋ ਨਾਲ ਪ੍ਰੈੱਸ ਮੀਟ ਅਟੇਂਡ ਕੀਤੀ। ਇਥੇ ਵਿਨ ਆਪਣੀ ਆਉਣ ਵਾਲੀ ਫਿਲਮ 'ਟਰਿੱਪਲ ਐਕਸ : ਦਿ ਰਿਟਰਨ ਆਫ ਜੇਂਡਰ ਕੇਜ਼' ਨਾਲ-ਨਾਲ ਦੀਪਿਕਾ ਪਾਦੂਕੋਣ ਦੀ ਪ੍ਰਸ਼ੰਸਾਂ ਕਰਦੇ ਨਜ਼ਰ ਆਏ। ਵਿਨ ਨੇ ਦੱਸਿਆ, ''ਮੈਂ ਬਚਪਨ ਤੋਂ ਭਾਰਤ ਆਉਣਾ ਚਾਹੁੰਦਾ ਸੀ।''
ਮਿਊਜ਼ਿਕ ਸਮਾਰੋਹ 'ਚ ਥਿਰਕੇ ਡੀਜ਼ਲ-ਦੀਪਿਕਾ...
ਪ੍ਰੀਮੀਅਰ ਤੋਂ ਪਹਿਲਾਂ ਡੀਜ਼ਲ ਅਤੇ ਦੀਪਿਕਾ ਨੇ ਇਕ ਮਿਊਜ਼ਿਕ ਸਮਾਰੋਹ 'ਚ ਹਿੱਸਾ ਲਿਆ। ਦੋਵਾਂ ਨੇ 'ਲੁੰਗੀ ਡਾਂਸ' ਗਾਣੇ 'ਤੇ ਕੁਝ ਸਟੈਪ ਕੀਤੇ। ਇਸ ਦੌਰਾਨ ਦੀਪਿਕਾ ਨੇ 'ਕਾਲਾ ਚਸ਼ਮਾ' 'ਤੇ ਵੀ ਡਾਂਸ ਕੀਤਾ ਸੀ।
ਬੈਂਡ-ਵਾਜੇ ਅਤੇ ਆਰਤੀ ਨਾਲ ਦੀਪਿਕਾ ਨੇ ਕੀਤਾ ਸਵਾਗਤ...
ਡੀਜ਼ਲ 'ਟਰਿੱਪਲ ਐਕਸ : ਦਿ ਰਿਟਰਨ ਆਫ ਜੇਂਡਰ ਕੇਜ਼' ਦੇ ਨਿਰਦੇਸ਼ਕ ਡੀ. ਜੇ. ਕਰੂਸੋ ਨਾਲ ਬੀਤੇ ਵੀਰਵਾਰ ਸਵੇਰੇ 7 ਵਜੇ ਮੁੰਬਈ ਪਹੁੰਚੇ ਸੀ। ਦੀਪਿਕਾ ਵਿਨ ਦੇ ਸਵਾਗਤ ਲਈ ਏਅਰਪੋਰਟ 'ਤੇ ਮੌਜੂਦ ਸੀ। ਸਵਾਗਤ ਦੌਰਾਨ ਜਿਵੇਂ ਹੀ ਤਿਲਕ ਲਾਇਆ ਗਿਆ, ਉਨ੍ਹਾਂ ਨੇ ਦੀਪਿਕਾ ਤੋਂ ਪੁੱਛਿਆ ਇਹ ਕਿ ਹੋ ਰਿਹਾ ਹੈ ਅਤੇ ਇਸ ਦੀ ਕੀ ਮਹੱਤਤਾ ਹੈ। ਦੀਪਿਕਾ ਨੇ ਜਵਾਬ ਦਿੰਦੇ ਹੋਏ ਕਿਹਾ, ''ਇਸ ਨੂੰ ਬਿੰਦੀ ਕਹਿੰਦੇ ਹਨ ਅਤੇ ਇਹ ਹਿੰਦੂ ਪ੍ਰੰਪਰਾ ਦਾ ਹਿੱਸਾ ਹੈ। ਜਦੋਂ ਇਕ ਮਹਿਲਾ ਇਸ ਨੂੰ ਲਾਉਂਦੀ ਹੈ ਤਾਂ ਇਹ ਤੀਜੀ ਅੱਖ ਵੀ ਕਹਾਉਣ ਲੱਗ ਜਾਂਦੀ ਹੈ।''
ਕੁਝ ਘੰਟੇ ਪਹਿਲਾਂ ਹੀ ਦੀਪਿਕਾ ਭਾਰਤ ਪਰਤੀ ਹੈ...
ਦੀਪਿਕਾ ਬੀਤੇ ਵੀਰਵਾਰ ਨੂੰ ਡੀਜ਼ਲ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਹੀ ਅਮਰੀਕਾ ਤੋਂ ਪਰਤ ਕੇ ਆਈ ਸੀ। ਇਸ ਦੌਰਾਨ ਡੀਜ਼ਲ ਅਤੇ ਦੀਪਿਕਾ ਦੀ ਕਾਫੀ ਚੰਗੀ ਕੈਮਿਸਟ੍ਰੀ ਦੇਖਣ ਨੂੰ ਮਿਲੀ। ਦੋਵਾਂ ਨੇ ਏਅਰਪੋਰਟ 'ਤੇ ਖੂਬ ਮਸਤੀ ਕੀਤੀ ਅਤੇ ਪੋਜ ਵੀ ਦਿੱਤੇ।
ਦੀਪਿਕਾ ਦੀ ਪਹਿਲੀ ਹਾਲੀਵੁੱਡ ਫਿਲਮ ਹੈ 'ਟਰਿੱਪਲ ਐਕਸ : ਦਿ ਰਿਟਰਨ ਆਫ ਜੇਂਡਰ ਕੇਜ਼'...
ਟਰਿੱਪਲ ਐਕਸ : ਦਿ ਰਿਟਰਨ ਆਫ ਜੇਂਡਰ ਕੇਜ਼' ਦੀਪਿਕਾ ਦੀ ਪਹਿਲੀ ਹਾਲੀਵੁੱਡ ਫਿਲਮ ਹੈ। ਇਸ ਫਿਲਮ 'ਚ ਉਨ੍ਹਾਂ ਨੇ ਇਕ ਸ਼ਿਕਾਰੀ ਅਤੇ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਹੈ। ਦੀਪਿਕਾ ਅਤੇ ਵਿਨ ਤੋਂ ਇਲਾਵਾ ਇਸ ਫਿਲਮ 'ਚ ਮਸ਼ਹੂਰ ਹਾਲੀਵੁੱਡ ਅਭਿਨੇਤਰੀ ਨੀਨਾ ਡੋਬਰੇਵ ਅਤੇ ਰੂਬੀ ਰੋਜ ਵੀ ਹੈ।

Tags: ਵਿਨ ਡੀਜ਼ਲ ਦੀਪਿਕਾ ਪਾਦੂਕੋਣਟਰਿੱਪਲ ਐਕਸ ਦਿ ਰਿਟਰਨ ਆਫ ਜੇਂਡਰ ਕੇਜ਼Vin diesel Deepika Padukone Triple X The Return of xander Cage