FacebookTwitterg+Mail

ਯਾਮੀ ਨੇ ਕਿਹਾ, 'ਸਧਾਰਨ ਅਤੇ ਅਨੁਭਵੀ ਵਿਅਕਤੀ ਹਨ ਰਿਤਿਕ ਰੌਸ਼ਨ'

13 January, 2017 12:08:19 PM
ਮੁੰਬਈ—ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਦੀ ਆਉਣ ਵਾਲੀ ਫਿਲਮ 'ਕਾਬਿਲ' 'ਚ ਨਜ਼ਰ ਆਉਣ ਵਾਲੀ ਅਦਾਕਾਰ ਯਾਮੀ ਗੌਤਮ ਦਾ ਕਹਿਣਾ ਹੈ ਕਿ ਰਿਤਿਕ ਨੂੰ ਦਿੱਤੇ ਗਏ 'ਟੈਗ' ੋਤਂ ਉਹ ਅਨਜਾਣ ਹੈ ਪਰ ਉਹ ਅਸਲ ਜ਼ਿੰਦਗੀ 'ਚ ਬਹੁਤ ਸਧਾਰਨ ਇਨਸਾਨ ਹਨ।
ਯਾਮੀ ਨੇ ਕਿਹਾ, 'ਉਨ੍ਹਾਂ ਨੂੰ 'ਗ੍ਰੀਕ ਗਾਡ', 'ਸੁਪਰਸਟਾਰ', 'ਗਾਡ ਆਫ ਡਾਂਸ' ਵਰਗੇ ਨਾਂ ਦਿੱਤੇ ਗਏ ਹਨ ਪਰ ਉਹ ਇਨ੍ਹਾਂ ਨਾਂ ਤੋਂ ਅਨਜਾਣ ਹੈ। ਉਹ ਸਧਾਰਨ ਵਿਅਕਤੀ ਹਨ, ਜੋ ਆਪਣਾ ਸਰਵਸ਼੍ਰੇਸ਼ਠ ਦੇਣਾ ਚਾਹੁੰਦੇ ਹਨ ਅਤੇ ਹੋਰ ਲੋਕਾਂ ਦੇ ਸਰਵਸ੍ਰੇਸ਼ਠ 'ਚ ਬਿਨਾ ਕਿਸੇ ਮਤਲਬ ਤੋਂ ਮਦਦ ਕਰਦੇ ਹਨ। ਮੈਂ ਉਨ੍ਹਾਂ ਦੀ ਉਧਾਰ ਨਹੀਂ ਹਾਂ, ਉਹ ਬਹੁਤ ਪ੍ਰੇਰਣਾਦਾਇਕ ਹਨ।' ਉਸ ਨੇ ਕਿਹਾ ਉਹ ਰਿਤਿਕ ਦੀ ਸਫਲਤਾ ਤੋਂ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਰਿਤਿਕ ਨੂੰ ਸੁਪਰਸਟਾਰ ਦੇ ਰੂਪ 'ਚ ਜਾਣਦੇ ਹਾਂ ਪਰ ਜਦੋਂ ਤੁਸੀਂ ਉਨ੍ਹਾਂ ਨਾਲ ਸੈੱਟ 'ਤੇ ਮਿਲਦੇ ਹੋ ਜਾਂ ਫਿਰ ਉਨ੍ਹਾਂ ਨਾਲ ਗੱਲ ਕਰ ਰਹੇ ਹੋ ਤਾਂ ਉਹ ਬਹੁਤ ਸਧਾਰਨ ਹੁੰਦੇ ਹਨ।
ਯਾਮੀ ਨੇ ਕਿਹਾ, 'ਉਹ ਰੋਮਾਂਟਿਕ ਫਿਲਮ 'ਕਾਬਿਲ' ਦੇ ਸੈੱਟ 'ਤੇ ਰਿਤਿਕ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਘਬਰਾਈ ਹੋਈ ਸੀ। ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ।

Tags: ਯਾਮੀ ਗੌਤਮਰਿਤਿਕ ਰੌਸ਼ਨਕਾਬਿਲYami GautamHrithik roshan kaabil