FacebookTwitterg+Mail

'ਆਮੀ' ਨੂੰ ਇਸ ਕਾਰਨ ਛੱਡਿਆ ਵਿਦਿਆ ਬਾਲਨ ਨੇ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

13 January, 2017 12:54:29 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਨੇ ਮਲਿਆਲਮ ਫਿਲਮ 'ਆਮੀ' ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਫਿਲਮ 'ਚ ਵਿਦਿਆ ਕੇਰਲ ਦੀ ਕਵਿਤਰੀ ਅਤੇ ਪ੍ਰਮੁੱਖ ਮਲਿਆਲਮ ਲੇਖਿਕਾ ਕਮਲਾ ਦਾਸ ਦਾ ਕਿਰਦਾਰ ਨਿਭਾਉਣ ਜਾ ਰਹੀ ਸੀ ਪਰ ਹੁਣ ਖਬਰ ਆਈ ਹੈ ਕਿ ਉਨ੍ਹਾਂ ਨੇ ਇਸ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨੈਸ਼ਨਲ ਐਵਾਰਡਜ਼ ਜਿੱਤਣ ਵਾਲੀ ਅਭਿਨੇਤਰੀ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਉਨ੍ਹਾਂ ਨੇ ਇਸ ਫਿਲਮ ਨੂੰ ਛੱਡਣ ਦਾ ਫੈਸਲਾ ਲੈ ਲਿਆ ਹੈ ਕਿਉਂਕਿ ਫਿਲਮ ਬਣਾਉਣ ਦੀ ਪ੍ਰਤੀਕਿਰਿਆ ਨੂੰ ਲੈ ਕੇ ਵਿਦਿਆ ਅਤੇ ਨਿਰਦੇਸ਼ਕ ਕਮਲੂਦੀਨ ਮਹੁੰਮਦ ਮਾਜਿਦ ਦਾ ਰਵੱਇਆ ਵੱਖਰਾ ਸੀ। ਸੂਤਰਾਂ ਮੁਤਾਬਕ, ''ਵਿਦਿਆ, ਨਿਰਦੇਸ਼ਕ ਅਤੇ ਫਿਲਮ ਨਾਲ ਜੁੜੀ ਪੂਰੀ ਟੀਮ ਦਾ ਸਨਮਾਨ ਕਰਦੀ ਹੈ ਪਰ ਫਿਲਮ ਨੂੰ ਲੈ ਕੇ ਨਿਰਦੇਸ਼ਕ ਅਤੇ ਉਸ ਦਾ ਰਵੱਈਆ ਬਹੁਤ ਵੱਖ-ਵੱਖ ਰਿਹਾ। ਅਜਿਹੇ 'ਚ ਉਨ੍ਹਾਂ ਨੇ ਬਿਨ੍ਹਾਂ ਕੋਈ ਮੁੱਦਾ ਬਣਾਏ ਇਕ ਚੰਗੇ ਪੇਸ਼ੇਵਾਰ ਤਰੀਕੇ ਨਾਲ ਫਿਲਮ ਨੂੰ ਛੱਡਣ ਦਾ ਫੈਸਲਾ ਲਿਆ।''
ਜ਼ਿਕਰਯੋਗ ਹੈ ਕਿ, ਸ਼ੁਰੂਆਤ 'ਚ ਵਿਦਿਆ ਨੇ ਕਾਫੀ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਬਣੀ ਨਹੀਂ। ਇਸ ਤੋਂ ਬਾਅਦ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਫਿਲਮ ਤੋਂ ਪਿੱਛੇ ਹੱਟ ਗਈ। ਵਿਦਿਆ ਨੇ ਇਕ ਬੁਲਾਰੇ ਨੇ ਵੀ ਇਸ ਫਿਲਮ ਨੂੰ ਛੱਡਣ ਦੀ ਪੁਸ਼ਟੀ ਕਰ ਦਿੱਤੀ ਹੈ। ਕਮਲਾ ਦਾਸ ਕੇਰਲ ਦੀ ਇਕ ਕਵਿਤਰੀ ਅਤੇ ਪ੍ਰਮੁੱਖ ਮਲਿਆਲਮ ਲੇਖਿਕਾ ਸੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਦਿਨਾਂ 'ਚ ਇਸਲਾਮ ਅਪਣਾ ਲਿਆ ਸੀ।

Tags: ਵਿਦਿਆ ਬਾਲਨਆਮੀਕਮਲੂਦੀਨ ਮਹੁੰਮਦ ਮਾਜਿਦVidya Balan Aami kamaluddin Mohammed Majeed