FacebookTwitterg+Mail

ਬਾਇਓਗ੍ਰਾਫੀ 'ਚ ਝਲਕਿਆ ਕਰਨ ਜੌਹਰ ਦਾ ਦਰਦ, ਹੋਇਆ ਖੁਲਾਸਾ ਕਿਉਂ ਟੁੱਟਿਆ ਕਾਜੋਲ ਨਾਲ ਰਿਸ਼ਤਾ

    1/4
13 January, 2017 03:13:47 PM

ਮੁੰਬਈ— ਫਿਲਮਮੇਕਰ ਕਰਨ ਜੌਹਰ ਦੀ ਬਾਇਓਗ੍ਰਾਫੀ 'ਦਿ ਅਨਸੂਟੇਬਲ ਬੁਆਏ' ਇਨ੍ਹੀ ਦਿਨੀਂ ਕਾਫੀ ਲਾਇਮਲਾਈਟ 'ਚ ਹੈ। ਹਾਲੀਆ 'ਚ ਖੁਲਾਸਾ ਹੋਇਆ ਹੈ ਕਿ ਕਰਨ ਨੇ ਆਪਣੀ ਬਾਇਓਗ੍ਰਾਫੀ 'ਚ ਕਾਜੋਲ ਅਤੇ ਉਨ੍ਹਾਂ ਦੇ ਰਿਸ਼ਤੇ 'ਤੇ ਖੁਲ ਕੇ ਗੱਲ ਕੀਤੀ ਹੈ। ਕਰਨ ਨੇ ਇਸ ਰਿਸ਼ਤੇ ਦੇ ਟੁੱਟਣ ਦਾ ਕਾਰਨ ਕਾਜੋਲ ਦਾ ਪਤੀ ਅਜੇ ਦੇਵਗਨ ਦੱਸਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਹੁਣ ਮੈਂ ਅਤੇ ਕਾਜੋਲ ਵਾਪਸ ਕਦੇ ਵੀ ਦੋਸਤ ਨਹੀਂ ਬਣ ਸਕਾਂਗੇ।

ਕਦੇ ਕਾਜੋਲ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਦੇਣਗੇ ਕਰਨ...

ਕਰਨ ਨੇ ਆਪਣੀ ਕਿਤਾਬ 'ਚ ਲਿਖਿਆ ਹੈ, ''ਇਟਸ ਓਵਰ ਅਤੇ ਉਹ ਕਦੇ ਵੀ ਮੇਰੀ ਜ਼ਿੰਦਗੀ 'ਚ ਵਾਪਸ ਨਹੀਂ ਆ ਸਕਦੀ। ਮੈਨੂੰ ਨਹੀਂ ਲੱਗਦਾ ਕਿ ਉਹ ਵੀ ਆਉਣਾ ਚਾਹੁੰਦੀ ਹੈ। ਮੈਂ ਕਦੇ ਵੀ ਉਸ ਨਾਲ ਯੂਨਿਟ ਤੌਰ 'ਤੇ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਹਾਂ। ਉਹ ਉਨ੍ਹਾਂ ਲੋਕਾਂ 'ਚ ਸੀ, ਜੋ ਮੇਰੀ ਜ਼ਿੰਦਗੀ 'ਚ ਖਾਸ ਥਾਂ ਰੱਖਦੇ ਹਨ ਪਰ ਹੁਣ ਸਭ ਕੁਝ ਖਤਮ ਹੋ ਗਿਆ। ਮੈਂ ਉਸ ਨੂੰ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਵੀ ਨਹੀਂ ਦੇਣਾ ਚਾਹੁੰਦਾ ਕਿਉਂਕਿ ਉਸ ਨੇ ਮੇਰੇ 25 ਸਾਲਾਂ ਦੀਆਂ ਭਾਵਨਾਵਾਂ ਦੇ ਛੋਟੇ ਤੋਂ ਛੋਟੇ ਭਾਗ ਨੂੰ ਮਾਰ ਦਿੱਤਾ ਹੈ, ਜੋ ਮੇਰੇ ਦਿਲ 'ਚ ਉਸ ਲਈ ਸੀ।''

ਅਜੇ ਦੇ ਕਾਰਨ ਟੁੱਟੀ ਸਾਲਾਂ ਪੁਰਾਣੀ ਦੋਸਤੀ...

ਸਾਲ 2016 'ਚ ਕਰਨ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਅਤੇ ਅਜੇ ਦੇਵਗਨ ਦੀ ਫਿਲਮ 'ਸ਼ਿਵਾਏ' ਦਾ ਬਾਕਸ ਆਫਿਸ 'ਤੇ ਟਕਰਾਅ ਹੋਇਆ ਸੀ। ਇਸ ਦੌਰਾਨ ਅਜੇ ਨੇ ਟਵੀਟ ਕਰ ਕੇ ਕਰਨ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਕਮਾਲ ਆਰ ਖਾਨ ਨੂੰ 'ਸ਼ਿਵਾਏ' ਦੇ ਖਿਲਾਫ ਟਵੀਟਸ ਕਰਨ ਲਈ ਪੈਸੇ ਦਿੱਤੇ ਹੈ। ਉਸ ਦੌਰਾਨ ਕਾਜੋਲ ਨੇ ਅਜੇ ਦਾ ਸਮਰਥਨ ਕਰਦੇ ਹੋਏ ਉਸ ਟਵੀਟ ਨੂੰ ਰਿਟਵੀਟ ਕਰ ਕੇ ਕਰਨ ਨਾਲ ਸਾਲਾਂ ਪੁਰਾਣੀ ਦੋਸਤੀ ਤੋੜ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਕਰਨ ਨੇ ਵੀ ਕਦੇ ਕਾਜੋਲ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਕਿਸੇ ਫੰਕਸ਼ਨ 'ਚ ਕਦੇ ਇਨਵਾਈਟ ਕੀਤਾ।


Tags: ਕਰਨ ਜੌਹਰਕਾਜੋਲਅਜੇ ਦੇਵਗਨKaran Johar Kajol Ajay Devgn