FacebookTwitterg+Mail

ਜਦੋਂ ਸਿਜ਼ਲਿੰਗ ਗਾਊਨ ਬਣਿਆ ਮੁਸੀਬਤ ਤਾਂ ਦੀਪਿਕਾ ਨੇ ਕੁਝ ਇਸ ਤਰ੍ਹਾਂ ਕੀਤਾ

    1/7
13 January, 2017 03:53:28 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਹਾਲੀਵੁੱਡ ਫਿਲਮ 'ਟਰਿੱਪਲ ਐਕਸ : ਦਿ ਰਿਟਰਨ ਆਫ ਜੇਂਡਰ ਕੇਜ਼' ਦਾ ਪ੍ਰੀਮੀਅਰ ਰੱਖਿਆ ਗਿਆ ਸੀ, ਜਿਸ 'ਚ ਹਾਲੀਵੁੱਡ ਅਭਿਨੇਤਾ ਵਿਨ ਡੀਜ਼ਲ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ। ਬੀਤੇ ਦਿਨ ਹੀ ਵਿਨ ਡੀਜ਼ਲ ਭਾਰਤ ਆਇਆ ਹੈ ਅਤੇ ਭਾਰਤ 'ਚ ਉਸ ਦਾ ਸਵਾਗਤ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਇਸ ਪ੍ਰੀਮੀਅਰ ਲਈ ਦੀਪਿਕਾ ਪਾਦੂਕੋਣ ਨੇ ਗੋਲਡਨ ਗਾਊਨ ਚੁਣਿਆ, ਜਿਸ 'ਚ ਉਹ ਕਾਫੀ ਸਿਜ਼ਲਿੰਗ ਅਤੇ ਸੈਕਸੀ ਨਜ਼ਰ ਆ ਰਹੀ ਸੀ। ਦੀਪਿਕਾ ਦੇ ਇਸ ਅੰਦਾਜ਼ ਦੀ ਖੂਬ ਚਰਚਾ ਹੋ ਰਹੀ ਸੀ। ਦੀਪਿਕਾ ਲਈ ਇਹ ਗਾਊਨ ਨਇਮ ਖਾਨ ਨੇ ਡਿਜ਼ਾਈਨ ਕੀਤਾ ਸੀ। ਸਿਜ਼ਲਿੰਗ ਗਾਊਨ ਦੀਪਿਕਾ ਲਈ ਉਸ ਸਮੇ ਮੁਸੀਬਤ ਬਣ ਗਿਆ ਜਦੋਂ ਉਹ ਚੱਲ ਰਹੀ ਸੀ ਤਾਂ ਉਸ ਦਾ ਗਾਊਨ ਥੋੜਾ ਜਿਹਾ ਖਿਸਕ ਗਿਆ ਪਰ ਉਹ ਘਬਰਾਈ ਨਹੀਂ ਸਗੋਂ ਹਥ ਨਾਲ ਆਪਣਾ ਕਲੀਵੇਜ ਢੱਕ ਲਿਆ ਹੈ।

ਜ਼ਿਕਰਯੋਗ ਹੈ ਕਿ ਦੀਪਿਕਾ ਅਤੇ ਵਿਨ ਡੀਜ਼ਲ ਸਟਾਰਰ ਫਿਲਮ 'ਟਰਿੱਪਲ ਐਕਸ : ਦਿ ਰਿਟਰਨ ਆਫ ਜੇਂਡਰ ਕੇਜ਼' ਅੱਜ ਹੀ ਬਾਕਸ ਆਫਿਸ 'ਤੇ ਰਿਲੀਜ਼ ਹੋ ਰਹੀ ਹੈ। ਦੋਵਾਂ ਨੇ ਪ੍ਰੀਮੀਅਰ ਦੌਰਾਨ ਇਕਠੇ ਪੋਜ ਦਿੱਤੇ ਅਤੇ ਨਾਲ ਹੀ ਫਿਲਮ ਨਾਲ ਜੁੜੇ ਅਨੁਭਾਵਾਂ ਨੂੰ ਵੀ ਸ਼ੇਅਰ ਕੀਤਾ।

Tags: ਦੀਪਿਕਾ ਪਾਦੂਕੋਣਸਿਜ਼ਲਿੰਗ ਗਾਊਨਵਿਨ ਡੀਜ਼ਲDeepika Padukone sizzling gowns vin diesel