FacebookTwitterg+Mail

ਕਰੀਨਾ ਬੇਟੇ ਤੈਮੂਰ ਨਾਲ ਕਰੇਗੀ ਇਸ ਵਾਰ ਰੈਂਪ ਵਾਕ

    1/2
14 January, 2017 11:55:13 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਨੇ ਪਿਛਲੇ ਮਹੀਨੇ 'ਬੇਬੀ ਬੁਆਏ' ਨੂੰ ਜਨਮ ਦਿੱਤਾ ਹੈ। ਕਰੀਨਾ ਤੈਮੂਰ ਦੇ ਜਨਮ ਤੋਂ ਬਾਅਦ ਆਪਣੇ ਸੋਸ਼ਲ ਸਰਕਲ 'ਚ ਨਜ਼ਰ ਆਉਣ ਲੱਗ ਗਈ ਸੀ। ਜਿਵੇਂ ਕਿ ਉਸ ਨੇ ਕਿਹਾ ਸੀ ਕਿ, ''ਮੈਂ ਸਕ੍ਰੀਨ ਅਤੇ ਪ੍ਰਸ਼ੰਸਕਾਂ ਤੋਂ ਜ਼ਿਆਦਾ ਦੂਰ ਨਹੀਂ ਰਹਿ ਸਕਾਂਗੀ। ਸੂਤਰਾਂ ਮੁਤਾਬਕ 'ਫਰਵਰੀ ਦੇ ਪਹਿਲਾਂ ਹਫਤੇ 'ਚ ਹੋਣ ਵਾਲੇ ਇਕ ਫੈਸ਼ਨ ਵੀਕ 'ਚ ਕਰੀਨਾ ਕਪੂਰ ਰੈਂਪ 'ਤੇ ਨਜ਼ਰ ਆ ਸਕਦੀ ਹਾਂ। ਕਰੀਨਾ ਨਾਲ ਉਸ ਦਾ ਬੇਟਾ ਤੈਮੂਰ ਵੀ ਨਜ਼ਰ ਆਵੇਗਾ।''
ਜ਼ਿਕਰਯੋਗ ਹੈ ਕਿ ਕਰੀਨਾ ਨੇ ਇਸ ਫੈਸ਼ਨ ਵਾਕ ਦੇ ਪਿਛਲੇ ਫਿਨਾਲੇ 'ਚ 'ਬੇਬੀ ਬੰਪ' ਨਾਲ ਵਾਕ ਕੀਤਾ ਸੀ। ਇਸ ਫੈਸ਼ਨ ਵਾਕ 'ਚ ਪਹਿਲੇ ਕੁਝ ਮਾਡਲਸ ਛੋਟੇ ਬੱਚੇ ਨਾਲ ਰੈਂਪ ਵਾਕ ਕਰ ਚੁੱਕੇ ਹਨ ਪਰ ਕਰੀਨਾ ਦਾ ਰੈਂਪ 'ਤੇ ਉਤਰਨਾ ਇੰਡਸਟਰੀ ਲਈ ਯਾਦਗਾਰ ਸਮਾਰੋਹ ਦੀ ਤਰ੍ਹਾਂ ਹੋ ਜਾਵੇਗਾ। ਹੁਣ ਤੱਕ ਸਾਰੇ ਸਾਰੇ ਸੈਲੀਬ੍ਰਿਟੀਜ਼ ਆਪਣੇ ਬੱਚਿਆਂ ਨੂੰ ਲਾਇਮਲਾਈਟ ਤੋਂ ਦੂਰ ਰੱਖਦੇ ਆਏ ਹਨ ਪਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਤਾਂ ਪ੍ਰਸ਼ੰਸਕਾਂ ਦੇ ਬਣਾਏ ਹੋਏ ਸਕੈਚ ਵੀ ਸ਼ੇਅਰ ਕਰ ਰਹੇ ਹਨ।

Tags: ਕਰੀਨਾ ਕਪੂਰਬੇਬੀ ਬੁਆਏਰੈਂਪ ਵਾਕ Kareena Kapoor baby boy ramp walk