FacebookTwitterg+Mail

'ਓਕੇ ਜਾਨੂ' ਦੀ ਜੋੜੀ ਨੇ ਸੈਕਸੀ ਆਦਾਵਾਂ ਦੇ ਬਿਖੇਰੇ ਜਲਵੇ, ਦੇਖੋ ਤਸਵੀਰਾਂ

    1/13
14 January, 2017 02:24:35 PM
ਮੁੰਬਈ— ਬਾਲੀਵੁੱਡ ਫਿਲਮ 'ਆਸ਼ਿਕੀ 2' ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ ਫਿਲਮ 'ਓਕੇ ਜਾਨੂ' 'ਚ ਨਜ਼ਰ ਆ ਰਹੇ ਹਨ। ਇਹ ਫਿਲਮ ਬੀਤੇ ਦਿਨੀਂ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਲਿਵ-ਇਨ ਰਿਲੇਸ਼ਨਸ਼ਿਪ ਦੇ ਬੈਸਡ 'ਓਕੇ ਜਾਨੂ' 'ਚ ਆਦਿਤਿਆ ਅਤੇ ਸ਼ਰਧਾ 'ਆਸ਼ਿਕੀ 2' ਵਰਗਾ ਜਾਦੂ ਕਰਨ 'ਚ ਅਸਫਲ ਰਹੇ। ਇਸ ਫਿਲਮ ਦੀ ਆਦਿ ਅਤੇ ਤਾਰਾ ਦੇ ਆਲੇ-ਦੁਆਲੇ ਘੁੰਮਦੀ ਹੈ। ਆਦਿ (ਆਦਿਤਿਆ ਰਾਏ ਕਪੂਰ) ਲਖਨਊ ਤੋਂ ਮੁੰਬਈ ਅਉਂਦਾ ਹੈ। ਰੇਲਵੇ ਸਟੇਸ਼ਨ 'ਤੇ ਉਤਰਦੇ ਹੀ ਉਸ ਨੂੰ ਸਾਹਮਣੇ ਵਾਲੀ ਪਟਰੀ 'ਤੇ ਕੋਈ ਲੜਕੀ ਆਤਮ ਹੱਤਿਆ ਕਰਦੀ ਨਜ਼ਰ ਆਉਂਦੀ ਹੈ। ਉਹ ਉਸ ਲੜਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਕਿਤੇ ਗਾਇਬ ਹੋ ਜਾਂਦੀ ਹੈ। ਕੁਝ ਦਿਨਾਂ ਬਾਅਦ ਆਦਿਤਿਆ ਉਸ ਲੜਕੀ ਨੂੰ ਦੋਸਤ ਦੀ ਵਹਾਇਟ ਵੇਡਿੰਗ 'ਚ ਮਿਲਦਾ ਹੈ। ਉਹ ਲੜਕੀ ਕੋਈ ਹੋਰ ਨਹੀਂ ਸਗੋਂ ਗਾਇਬ ਹੋਈ ਤਾਰਾ (ਸ਼ਰਧਾ ਕਪੂਰ) ਹੈ। ਫਿਰ ਦੋਵਾਂ ਦੀ ਦੋਸਤੀ ਪਿਆਰ 'ਚ ਬਦਲ ਜਾਂਦੀ ਹੈ ਅਤੇ ਇਹ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਦੀ ਯੋਜਨਾ ਬਣਾਉਂਦੇ ਹਨ। ਅਜਿਹੇ 'ਚ ਤਾਰਾ ਆਪਣਾ ਹੋਸਟਲ ਛੱਡ ਕੇ ਆਦਿ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲਈ ਉਸ ਦੇ ਫਲੈਟ 'ਚ ਆ ਜਾਂਦੀ ਹੈ। ਕੁਝ ਸਮੇਂ ਬਾਅਦ, ਦੋਵੇਂ ਵੱਖ ਹੋਣ ਦਾ ਫੈਸਲਾ ਕਰ ਲੈਂਦੇ ਹਨ ਅਤੇ ਅੱਗੇ ਦੀ ਪੜਾਈ ਲਈ ਵਿਦੇਸ਼ ਜਾਣ ਦੀ ਯੋਜਨਾ ਕਰਦੇ ਹਨ।

Tags: ਆਦਿਤਿਆ ਰਾਏ ਕਪੂਰ ਸ਼ਰਧਾ ਕਪੂਰਸੈਕਸੀ ਆਦਾਵਾਂ Aditya Roy Kapoor Shraddha Kapoor sexy adava