FacebookTwitterg+Mail

'ਬਿੱਗ ਬੌਸ' ਤੋਂ ਬਾਹਰ ਹੋਏ ਸਵਾਮੀ ਓਮ ਦੀ ਹੋਈ ਲੱਤਾਂ-ਮੁੱਕਿਆਂ ਨਾਲ ਸੇਵਾ (ਦੇਖੋ ਤਸਵੀਰਾਂ)

    1/6
14 January, 2017 03:40:46 PM
ਮੁੰਬਈ— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 10' ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਸਵਾਮੀ ਓਮ ਪਹਿਲਾਂ ਤੋਂ ਵੀ ਜ਼ਿਆਦਾ ਵਿਵਾਦਾਂ 'ਚ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਜੇਕਰ ਸ਼ੋਅ 'ਚ ਨਹੀਂ ਬੁਲਾਇਆ ਜਾਵੇਗਾ ਤਾਂ ਉਹ 'ਬਿੱਗ ਬੌਸ' ਦਾ ਫਿਨਾਲੇ ਨਹੀਂ ਹੋਣ ਦੇਣਗੇ। ਹੁਣ ਸਵਾਮੀ ਓਮ ਇਕ ਵਾਰ ਮੁੜ ਵੱਡੇ ਵਿਵਾਦ 'ਚ ਘਿਰ ਗਏ ਹਨ। ਇਸ ਵਾਰ ਇਕ ਨਿਊਜ਼ ਚੈਨਲ ਦੇ ਸ਼ੋਅ ਦੌਰਾਨ ਉਨ੍ਹਾਂ ਨਾਲ ਹੱਥੋਂ-ਪਾਈ ਹੋਈ ਹੈ। ਨਿਊਜ਼ ਚੈਨਲ 'ਨਿਊਜ਼ ਨੇਸ਼ਨ' ਦੇ ਸ਼ੋਅ 'ਚ ਸਵਾਮੀ ਓਮ ਦਰਸ਼ਕਾਂ ਵਿਚਾਲੇ ਬੈਠੀ ਇਕ ਮਹਿਲਾ ਨਾਲ ਬਹਿਸ 'ਚ ਉਲਝ ਗਏ।
ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਮਹਿਲਾ ਨੇ ਸਵਾਮੀ ਓਮ ਨੂੰ ਕੁੱਟਣ ਦਾ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਸ਼ੋਅ 'ਚ ਆਇਆ ਇਕ ਹੋਰ ਮਹਿਮਾਨ ਮਹਿਲਾ ਵੱਲ ਭੱਜਿਆ, ਜਿਸ ਤੋਂ ਬਾਅਦ ਸ਼ੋਅ ਦੇ ਐਂਕਰ ਨੇ ਵਿਚਾਲੇ ਆ ਕੇ ਬਚਾਅ ਕੀਤਾ।
ਇਸ ਦੌਰਾਨ ਐਂਕਰ ਵਾਰ-ਵਾਰ ਕਹਿ ਰਹੀ ਸੀ ਕਿ ਓਮ ਜੀ ਬਦਜ਼ੁਬਾਨੀ ਨਾ ਕਰੋ। ਇਹ ਸਭ ਹੋ ਹੀ ਰਿਹਾ ਸੀ ਕਿ ਸ਼ੋਅ 'ਚ ਆਏ ਮਹਿਮਾਨ ਆਪਸ 'ਚ ਹੱਥੋਂ-ਪਾਈ ਕਰਨ ਲੱਗ ਪਏ। ਸਵਾਮੀ ਓਮ ਵੀ ਆਪਣੀ ਸੀਟ ਤੋਂ ਉੱਠ ਕੇ ਹੋਰ ਮਹਿਮਾਨਾਂ ਨਾਲ ਹੱਥੋਂ-ਪਾਈ ਕੀਤੀ। ਇਸ ਦੌਰਾਨ ਸਵਾਮੀ ਓਮ 'ਤੇ ਲੱਤਾਂ-ਮੁੱਕੇ ਵਰ੍ਹਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਜਵਾਬੀ ਹਮਲਾ ਕੀਤਾ। ਇਸ ਕੁੱਟਮਾਰ 'ਚ ਸਵਾਮੀ ਓਮ ਹੇਠਾਂ ਵੀ ਡਿੱਗੇ।

Tags: ਬਿੱਗ ਬੌਸ Bigg Boss ਸਵਾਮੀ ਓਮ Swami Om Fight