FacebookTwitterg+Mail

ਸ਼ਾਹਿਦ ਦੀ ਭੈਣ ਸਨਾ ਕਰੇਗੀ ਇਸ ਅਭਿਨੇਤਾ ਨਾਲ ਵਿਆਹ, ਵਾਇਰਲ ਹੋਈਆਂ ਮੰਗਣੀ ਦੀਆਂ ਇਹ ਤਸਵੀਰਾਂ

    1/7
14 January, 2017 03:42:21 PM
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਛੋਟੀ ਭੈਣ ਸਨਾ ਕਪੂਰ ਦੀ ਮੰਗਣੀ ਹੋ ਗਈ ਹੈ। ਇਕ ਲੀਡਿੰਗ ਵੈੱਬਸਾਈਟ ਨੇ ਦਾਵਾ ਕੀਤਾ ਹੈ ਕਿ ਸਨਾ ਦੀ ਮੰਗਣੀ ਅਭਿਨੇਤਾ ਮਨੋਜ ਪਾਹਵਾ ਅਤੇ ਸੀਮਾ ਪਾਹਵਾ ਦੇ ਬੇਟੇ ਮਯੰਕ ਪਾਹਵਾ ਨਾਲ ਹੋਈ ਹੈ। ਦੋਵਾਂ ਦੀ ਮੰਗਣੀ ਕਾਫੀ ਸਾਂਤ ਤਰੀਕੇ ਨਾਲ ਹੋਈ ਹੈ। ਇਹ ਮੰਗਣੀ ਸਾਂਤ ਤਰੀਕੇ ਨਾਲ ਇਸ ਕਰ ਕੇ ਕੀਤੀ ਗਈ ਕਿਉਂਕਿ ਹਾਲੀਆ 'ਚ ਬਾਲੀਵੁੱਡ ਮਸ਼ਹੂਰ ਅਭਿਨੇਤਾ ਓਮ ਪੁਰੀ ਦੀ ਮੌਤ ਹੋਈ ਸੀ। ਅਸਲ 'ਚ ਪਾਹਵਾ ਪਰਿਵਾਰ ਓਮ ਪੁਰੀ ਦੇ ਕਾਫੀ ਕਰੀਬ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਹ ਲੋਕ ਧੂਮਧਾਮ ਨਾਲ ਮੰਗਣੀ ਨਹੀਂ ਕਰਨਾ ਚਾਹੁੰਦੇ ਸੀ।
ਜ਼ਿਕਰਯੋਗ ਹੈ ਕਿ ਸਨਾ ਅਤੇ ਮਯੰਕ ਦੀ ਮੰਗਣੀ ਦੀ ਗੱਲ ਓਮ ਪੁਰੀ ਦੀ ਪਤਨੀ ਨੰਦਿਤਾ ਸਾਹਮਣੇ ਲੈ ਕੇ ਆਈ ਹੈ। ਨੰਦਿਤਾ ਨੇ ਇਕ ਇੰਟਰਵਿਊ ਦੌਰਾਨ ਓਮ ਪੁਰੀ ਦੀ ਮੌਤ ਤੋਂ ਪਹਿਲਾਂ ਦੇ ਮਾਹੌਲ ਦਾ ਜ਼ਿਕਰ ਕਰ ਰਹੀ ਸੀ ਤਾਂ ਉਸ ਸਮੇਂ ਉਸ ਦੇ ਮੁੰਹ 'ਚੋਂ ਅਚਾਨਕ ਇਹ ਗੱਲ ਨਿਕਲ ਗਈ। ਉਨ੍ਹਾਂ ਨੇ ਕਿਹਾ, ''ਅਸੀਂ ਲੋਕ ਪੰਕਜ ਕਪੂਰ ਦੀ ਬੇਟੀ ਸਨਾ ਅਤੇ ਪਾਹਵਾ ਦੇ ਬੇਟੇ ਮਯੰਕ ਦੀ ਮੰਗਣੀ 'ਚ ਜਾਣ ਵਾਲੇ ਸੀ ਤਾਂ ਉਸ ਸਮੇਂ ਓਮ ਨੇ ਮੈਨੂੰ ਫੋਨ ਕੀਤਾ...।'' ਨੰਦਿਤਾ ਦੇ ਇਸ ਇੰਟਰਵਿਊ ਤੋਂ ਬਾਅਦ ਇਹ ਗੱਲ ਪੂਰੇ ਬਾਲੀਵੁੱਡ 'ਚ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਦੋਂਕਿ ਕਪੂਰ ਪਰਿਵਾਰ ਦਾ ਅਜੇ ਤੱਕ ਇਸ ਗੱਲ 'ਤੇ ਕੋਈ ਪ੍ਰਤੀਕੀਰਿਆ ਨਹੀਂ ਦਿੱਤੀ ਹੈ।

Tags: ਸ਼ਾਹਿਦ ਕਪੂਰਸਨਾ ਕਪੂਰਮਯੰਕ ਪਾਹਵਾ Shahid Kapoor Sanah Kapoor Mayank Pahwa