FacebookTwitterg+Mail

ਬਦਲੀ ਜਾਵੇਗੀ 'ਧੂਮ 4' ਦੀ ਪੂਰੀ ਸਟਾਰਕਾਸਟ, ਸ਼ਾਹਰੁਖ ਤੇ ਰਣਵੀਰ ਆ ਸਕਦੇ ਨੇ ਨਜ਼ਰ

dhoom 4
14 January, 2017 04:18:49 PM
ਮੁੰਬਈ— ਧੂਮ ਸੀਰੀਜ਼ ਦੀ ਚੌਥੀ ਫਿਲਮ 'ਧੂਮ 4' 'ਚ ਸਲਮਾਨ ਖਾਨ ਮੁੱਖ ਭੂਮਿਕਾ ਨਿਭਾਉਣ ਵਾਲੇ ਸਨ ਪਰ ਹੁਣ ਖਬਰ ਹੈ ਕਿ ਸਲਮਾਨ ਨੈਗਟਿਵ ਰੋਲ ਲਈ ਤਿਆਰ ਨਹੀਂ ਹੋ ਰਹੇ ਹਨ, ਜਿਸ ਕਾਰਨ ਫਿਲਮ ਦੀ ਪੂਰੀ ਸਟਾਰਕਾਸਟ ਨੂੰ ਹੀ ਬਦਲਣ ਦਾ ਫੈਸਲਾ ਕਰ ਲਿਆ ਗਿਆ ਹੈ।
ਖਬਰਾਂ ਮੁਤਾਬਕ ਯਸ਼ਰਾਜ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ 'ਚ ਹੁਣ ਨੈਗਟਿਵ ਰੋਲ 'ਚ ਬਾਲੀਵੁੱਡ ਦੇ ਕਿੰਗ ਖਾਨ ਭਾਵ ਸ਼ਾਹਰੁਖ ਖਾਨ ਨਜ਼ਰ ਆ ਸਕਦੇ ਹਨ। ਉਥੇ ਦੂਜੇ ਪਾਸੇ ਧੂਮ ਸੀਰੀਜ਼ ਦੀਆਂ ਪਿਛਲੀਆਂ ਤਿੰਨ ਫਿਲਮਾਂ ਦਾ ਹਿੱਸਾ ਰਹੇ ਅਭਿਸ਼ੇਕ ਬੱਚਨ ਦੀ ਜਗ੍ਹਾ ਹੁਣ ਰਣਵੀਰ ਸਿੰਘ ਇਸ ਫਿਲਮ ਦਾ ਹਿੱਸਾ ਬਣ ਸਕਦੇ ਹਨ।
ਸ਼ਾਹਰੁਖ ਖਾਨ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ 'ਚ ਨੈਗਟਿਵ ਰੋਲ ਨਿਭਾਅ ਚੁਕੇ ਹਨ। ਸ਼ਾਹਰੁਖ 'ਡੌਨ', 'ਬਾਜ਼ੀਗਰ' ਤੇ 'ਡਰ' ਵਰਗੀਆਂ ਫਿਲਮਾਂ 'ਚ ਆਪਣਾ ਵਿਲੇਨ ਵਾਲਾ ਅੰਦਾਜ਼ ਦਿਖਾ ਚੁਕੇ ਹਨ। ਜੇਕਰ ਖਬਰ ਸਹੀ ਸਾਬਿਤ ਹੁੰਦੀ ਹੈ ਤਾਂ ਦਰਸ਼ਕਾਂ ਨੂੰ ਸ਼ਾਹਰੁਖ ਤੇ ਰਣਵੀਰ ਦੀ ਜੋੜੀ ਨੂੰ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠਿਆਂ ਦੇਖਣ ਦਾ ਮੌਕਾ ਮਿਲ ਸਕਦਾ ਹੈ।

Tags: ਧੂਮ 4 Dhoom 4 ਸ਼ਾਹਰੁਖ ਖਾਨ Shahrukh Khan ਰਣਵੀਰ ਸਿੰਘ Ranveer Singh