FacebookTwitterg+Mail

ਸੁਸ਼ਾਂਤ ਸਿੰਘ ਰਾਜਪੂਤ ਬਣੇ ਟੀਚਰ, ਇਸ ਅਭਿਨੇਤਰੀ ਨੂੰ ਸਿਖਾ ਰਹੇ ਨੇ ਹਿੰਦੀ

sushant singh rajput jacqueline fernandez
14 January, 2017 07:10:41 PM
ਮੁੰਬਈ— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅੱਜਕਲ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨਾਲ ਦੇਖੇ ਜਾ ਰਹੇ ਹਨ। ਸੁਸ਼ਾਂਤ ਕ੍ਰਿਕਟਰ ਤੋਂ ਬਾਅਦ ਹੁਣ ਟੀਚਰ ਬਣ ਗਏ ਹਨ ਤੇ ਉਹ ਜੈਕਲੀਨ ਨੂੰ ਹੁੰਦੀ ਸਿਖਾਉਣ ਦਾ ਕੰਮ ਕਰ ਰਹੇ ਹਨ।
ਅਸਲ 'ਚ ਇਹ ਦੋਵੇਂ ਬਾਲੀਵੁੱਡ ਸਿਤਾਰੇ ਇਕ ਖਾਸ ਇਵੈਂਟ ਲਈ ਡਾਂਸ ਦੀ ਤਿਆਰੀ ਕਰ ਰਹੇ ਹਨ। ਹੁਣ ਇਸੇ ਡਾਂਸ ਰਿਹਰਸਲ ਦੌਰਾਨ ਦੀ ਇਕ ਵੀਡੀਓ ਸੁਸ਼ਾਂਤ ਨੇ ਟਵੀਟ ਕਰਕੇ ਸ਼ੇਅਰ ਕੀਤੀ ਹੈ। ਇਸ 'ਚ ਉਹ ਜੈਕਲੀਨ ਨੂੰ ਹਿੰਦੀ ਸਿਖਾਉਂਦੇ ਨਜ਼ਰ ਆ ਰਹੇ ਹਨ। ਜੈਕਲੀਨ ਵੀ ਉਨੀ ਹੀ ਲਗਨ ਨਾਲ ਸੁਸ਼ਾਂਤ ਕੋਲੋਂ ਹਿੰਦੀ ਦੇ ਟਿਪਸ ਲੈ ਰਹੀ ਹੈ ਤੇ ਇਹ ਦੋਵੇਂ ਰੱਜ ਕੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ।
ਸੁਸ਼ਾਂਤ ਨੇ ਇਸ ਪੋਸਟ ਦੀ ਵੀਡੀਓ 'ਚ ਜੈਕਲੀਨ ਨੂੰ ਡਾਂਸ ਸਿਖਾਉਣ ਦੇ ਬਦਲੇ ਹਿੰਦੀ ਸਿਖਾਉਣ ਦੀ ਗੱਲ ਆਖੀ ਤੇ ਇਨ੍ਹਾਂ ਦੋਵਾਂ ਦੀ ਕੈਮਿਸਟਰੀ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਡਾਂਸ ਪੇਸ਼ਕਾਰੀ ਬੇਹੱਦ ਖਾਸ ਹੋਵੇਗੀ।

Tags: ਸੁਸ਼ਾਂਤ ਸਿੰਘ ਰਾਜਪੂਤ Sushant Singh Rajput ਜੈਕਲੀਨ ਫਰਨਾਂਡੀਜ਼ Jacqueline Fernandez