FacebookTwitterg+Mail

ਜੱਲੀਕੱਟੂ ਦੇ ਸਮਰਥਨ 'ਚ ਉਤਰੇ ਸੁਪਰਸਟਾਰ ਰਜਨੀਕਾਂਤ

rajinikanth support jallikattu
14 January, 2017 08:27:21 PM
ਚੇਨਈ— ਸੁਪਰਸਟਾਰ ਰਜਨੀਕਾਂਤ ਨੇ ਸਾਨ੍ਹ ਨੂੰ ਕਾਬੂ ਕਰਨ ਵਾਲੀ ਪ੍ਰਸਿੱਧ ਪ੍ਰਾਚੀਨ ਖੇਡ ਜੱਲੀਕੱਟੂ ਦਾ ਸਮਰਥਨ ਕੀਤਾ ਹੈ। ਇਹ ਖੇਡ ਪੋਂਗਲ ਦੇ ਆਲੇ-ਦੁਆਲੇ ਖੇਡੀ ਜਾਂਦੀ ਹੈ। ਰਜਨੀਕਾਂਤ ਨੇ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨੂੰ ਜ਼ਰੂਰ ਖੇਡਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਤਾਮਿਲ ਸੰਸਕ੍ਰਿਤੀ ਦਾ ਹਿੱਸਾ ਹੈ। ਪਿਛਲੇ ਸਾਲ ਸੁਪਰੀਮ ਕੋਰਟ ਨੇ ਜੱਲੀਕੱਟੂ 'ਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਚਲਦਿਆਂ ਇਸ ਖੇਡ ਦੇ ਸਮਰਥਕ ਨਾਰਾਜ਼ ਹਨ।
ਉਨ੍ਹਾਂ ਨੇ ਵਿਕਟਨ ਫਿਲਮ ਐਵਾਰਡ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਭਾਵੇਂ ਜੋ ਵੀ ਨਿਯਮ ਬਣਾਏ ਜਾਣ ਪਰ ਜੱਲੀਕੱਟੂ ਜ਼ਰੂਰ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਤਾਮਿਲ ਸੰਸਕ੍ਰਿਤੀ ਦਾ ਹਿੱਸਾ ਹੈ।' ਇਸ ਐਵਾਰਡ ਸਮਾਰੋਹ 'ਚ ਫਿਲਮ 'ਕਬਾਲੀ' 'ਚ ਡੌਨ ਦੀ ਭੂਮਿਕਾ ਨਿਭਾਉਣ ਵਾਲੇ ਰਜਨੀਕਾਂਤ ਸਰਵਸ੍ਰੇਸ਼ਠ ਅਭਿਨੇਤਾ ਦੇ ਐਵਾਰਡ ਨਾਲ ਨਿਵਾਜੇ ਗਏ। ਰਜਨੀਕਾਂਤ ਫਿਲਹਾਲ ਤਾਮਿਲ ਫਿਲਮ '2.0' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

Tags: ਰਜਨੀਕਾਂਤ Rajinikanth ਜੱਲੀਕੱਟੂ Jallikattu