FacebookTwitterg+Mail

ਪੂਰੀ ਦੁਨੀਆ ਦੀ ਰਾਣੀ ਹੈ ਦੀਪਿਕਾ : ਵਿਨ ਡੀਜ਼ਲ

deepika padukone
15 January, 2017 09:08:26 AM
ਮੁੰਬਈ— ਹਾਲੀਵੁੱਡ ਅਭਿਨੇਤਾ ਵਿਨ ਡੀਜ਼ਲ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੀ ਪ੍ਰਮੋਸ਼ਨ ਲਈ ਡਾਇਰੈਕਟਰ ਡੀ. ਜੇ. ਕਾਰੁਸੋ ਨਾਲ ਪਹਿਲੀ ਵਾਰ ਭਾਰਤ ਆਏ ਅਤੇ ਦੋ ਦਿਨ ਰਹਿਕੇ ਬਾਲੀਵੁੱਡ ਸਮੇਤ ਇਥੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਮਿਲੇ। ਇਸ ਦੌਰਾਨ ਡੀਜ਼ਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ''ਭਾਰਤ ਦੀ ਯਾਤਰਾ ਕਰਨਾ ਮੇਰਾ ਬਚਪਨ ਦਾ ਸੁਪਨਾ ਸੀ, ਜੋ ਪੂਰਾ ਹੋ ਗਿਆ। ਬਚਪਨ 'ਚ ਮੈਂ ਹਮੇਸ਼ਾ ਭਾਰਤ ਆਉਣ ਦਾ ਸੁਪਨਾ ਦੇਖਦਾ ਸੀ। 49 ਸਾਲਾਂ ਦੇ ਵਿਨ ਡੀਜ਼ਲ ਨੇ ਦੱਸਿਆ ਕਿ ਦੀਪਿਕਾ ਪਾਦੂਕੋਣ ਦੀ ਇੱਛਾ ਸੀ ਕਿ ਉਸਦੇ ਦੇਸ਼ 'ਚ ਮੇਰੀ ਪਹਿਲੀ ਹਾਲੀਵੁੱਡ ਫਿਲਮ ਦਾ ਪ੍ਰੀਮੀਅਰ ਵੱਡੇ ਪੈਮਾਨੇ 'ਤੇ ਕੀਤਾ ਜਾਵੇ, ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣ ਆਇਆ ਹਾਂ।'' ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਨ ਡੀਜ਼ਲ ਨੇ ਭਾਰਤੀ ਪਹਿਰਾਵਾ ਪਾਇਆ ਸੀ। ਆਪਣੇ ਪਹਿਰਾਵੇ ਨੂੰ ਲੈ ਕੇ ਜਦੋਂ ਡੀਜ਼ਲ ਨੂੰ ਕੋਈ ਕੰਪਲੀਮੈਂਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਹੱਸਦੇ ਹੋਏ ਪੁੱਛਿਆ ਕਿ ਸਾਰਿਆਂ ਨੂੰ ਉਨ੍ਹਾਂ ਦੀ ਡਰੈੱਸ ਕਿਹੋ ਜਿਹੀ ਲੱਗੀ। ਵਿਨ ਡੀਜ਼ਲ ਨੇ ਪ੍ਰੀਮੀਅਰ ਲਈ ਬਲੈਕ ਕਲਰ ਦੀ ਇੰਡੀਅਨ ਡਰੈੱਸ ਪਹਿਨੀ ਸੀ। ਵਿਨ ਨੇ ਦੱਸਿਆ ਕਿ ਪਹਿਲੀ ਵਾਰ ਇੰਡੀਅਨ ਆਉਟਫਿੱਟ ਨੂੰ ਪਾਉਣ ਲਈ ਉਹ ਉਤਸ਼ਾਹਿਤ ਸਨ ਕਿ ਲੰਚ ਤਕ ਕਰਨਾ ਭੁੱਲ ਗਏ।
ਜ਼ਿਕਰਯੋਗ ਹੈ ਕਿ ਇਹ ਫਿਲਮ ਬੀਤੇ ਸ਼ਨੀਵਾਰ ਨੂੰ ਭਾਰਤ 'ਚ ਰਿਲੀਜ਼ ਹੋ ਗਈ ਹੈ। ਡੀ. ਜੇ. ਕਾਰੂਸੋ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਸਾਲ 2002 ਦੀ ਫਿਲਮ 'ਐਕਸ. ਐਕਸ. ਐਕਸ' ਅਤੇ 2005 ਦੀ ਫਿਲਮ 'ਐਕਸ. ਐਕਸ. ਐਕਸ ਸਟੇਟ ਆਫ ਯੂਨੀਅਨ' ਦਾ ਅਗਲਾ ਹਿੱਸਾ ਹੈ। ਪਿਛਲੀਆਂ ਦੋਵੇਂ ਫਿਲਮਾਂ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀਆਂ ਹਨ। ਇਹ ਫਿਲਮ ਨੂੰ ਭਾਰਤ 'ਚ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਤਮਿਲ ਅਤੇ ਤੇਲਗੂ 'ਚ ਵੀ ਰਿਲੀਜ਼ ਕੀਤਾ ਗਿਆ। ਜਦੋਂਕਿ ਇਹ ਫਿਲਮ 20 ਜਨਵਰੀ ਨੂੰ ਵਰਲਡਵਾਈਡ ਰਿਲੀਜ਼ ਹੋਵੇਗੀ।

Tags: ਦੀਪਿਕਾ ਪਾਦੂਕੋਣਵਿਨ ਡੀਜ਼ਲਰਾਣੀDeepika Padukone vin dieselqueen