FacebookTwitterg+Mail

'ਕਵਾਂਟਿਕੋ' ਦੇ ਸੈੱਟ 'ਤੇ ਜ਼ਖ਼ਮੀ ਹੋਈ ਪ੍ਰਿਯੰਕਾ ਚੋਪੜਾ

priyanka chopra
15 January, 2017 09:29:39 AM
ਨਿਊਯਾਰਕ— ਬਾਲੀਵੁੱਡ ਤੋਂ ਹਾਲੀਵੁੱਡ ਤੱਕ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਉਸਦੇ ਟੀ. ਵੀ. ਸ਼ੋਅ 'ਕਵਾਂਟਿਕੋ' ਦੇ ਸੈੱਟ 'ਤੇ ਸ਼ੂਟਿੰਗ ਦੌਰਾਨ ਮਾਮੂਲੀ ਸੱਟ ਲੱਗਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਏ. ਬੀ. ਸੀ. ਦੇ ਨਿਰਮਾਤਾ ਦਲ ਨੇ 'ਐਂਟਰਟੇਨਮੈਂਟ ਟੁਨਾਈਟ' ਨੂੰ ਇਸ ਖਬਰ ਦੀ ਪੁਸ਼ਟੀ ਕਰਦਿਆਂ ਹੋਇਆ ਦੱਸਿਆ ਕਿ 34 ਸਾਲਾਂ ਦੀ ਅਭਿਨੇਤਰੀ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਘਰ ਆਰਾਮ ਕਰ ਰਹੀ ਹੈ। ਸੂਤਰਾਂ ਮੁਤਾਬਕ ਪ੍ਰਿਯੰਕਾ ਬੀਤੇ ਬੁੱਧਵਾਰ ਨੂੰ ਇਕ ਸਟੰਟ ਦ੍ਰਿਸ਼ ਫਿਲਮਾਉਂਦੇ ਸਮੇਂ ਆਪਣੇ ਸਿਰ ਦੇ ਭਾਰ ਡਿੱਗ ਗਈ ਸੀ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਇਲਾਜ ਉਪਰੰਤ ਉਸਨੂੰ ਛੁੱਟੀ ਦੇ ਦਿੱਤੀ ਗਈ।

Tags: ਪ੍ਰਿਯੰਕਾ ਚੋਪੜਾਕਵਾਂਟਿਕੋਜ਼ਖ਼ਮੀPriyanka Chopra kavantiko injured