FacebookTwitterg+Mail

ਆਖਿਰ ਰਣਵੀਰ ਲਈ ਕੌਣ ਹੈ ਬਹੁਤ ਸਪੈਸ਼ਲ, ਜਾਣੋ

ranveer singh
15 January, 2017 09:25:43 AM
ਮੁੰਬਈ— ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਹਾਲੀਆ 'ਚ ਰਿਲੀਜ਼ ਹੋਈ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੇ ਪ੍ਰੀਮੀਅਰ 'ਚ ਸਿਤਾਰਿਆਂ ਦੀ ਝੜੀ ਲੱਗ ਗਈ। ਇਸ 'ਚ ਸਭ ਤੋਂ ਅਹਿਮ ਸੀ ਦੀਪਿਕਾ ਦਾ ਪ੍ਰੇਮੀ ਰਣਵੀਰ ਸਿੰਘ, ਜੋ ਇਸ ਮੌਕੇ ਬੇਹੱਦ ਖੁਸ਼ ਨਜ਼ਰ ਆ ਰਿਹਾ ਸੀ। ਰਣਵੀਰ ਨੇ ਇਸ ਮੌਕੇ ਕਿਹਾ ਕਿ, 'ਮੈਨੂੰ ਮਾਣ ਹੈ ਕਿ ਦੀਪਿਕਾ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਅਗਵਾਈ ਕਰ ਰਹੀ ਹੈ। ਸਿਰਫ ਰਣਵੀਰ ਹੀ ਨਹੀਂ ਸਗੋਂ ਖੁਦ ਦੀਪਿਕਾ ਵੀ ਪ੍ਰੀਮੀਅਰ ਤੋਂ ਬਾਅਦ ਰੱਖੀ ਗਈ ਪਾਰਟੀ 'ਚ ਰਣਵੀਰ ਨਾਲ ਨਜ਼ਰ ਆਈ। ਇਸ ਦੌਰਾਨ ਰਣਵੀਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਮੇਰੇ ਲਈ ਬਹੁਤ ਹੀ ਮਾਣ ਵਾਲਾ ਪਲ ਹੈ। ਮੈਂ ਬਹੁਤ ਉਤਸ਼ਾਹਿਤ ਹਾਂ। ਇਹ ਹਾਲੀਵੁੱਡ ਦੀ ਵੱਡੀ ਫਿਲਮ ਹੈ ਅਤੇ ਪ੍ਰੀਮੀਅਰ 'ਚ ਸਾਡੇ ਕੁਝ ਵਿਸ਼ੇਸ਼ ਮਹਿਮਾਨ ਆਏ ਹਨ। ਦੀਪਿਕਾ ਮੇਰੇ ਲਈ ਖਾਸ ਸਹਿ-ਕਲਾਕਾਰ ਹੋਣ ਦੇ ਨਾਲ-ਨਾਲ ਇਕ ਹੁਨਰਮੰਦ ਅਭਿਨੇਤਰੀ ਅਤੇ ਵਧੀਆ ਕਲਾਕਾਰ ਹੈ। ਮੈਂ ਉਸ ਦਾ ਸਨਮਾਨ ਕਰਦਾ ਹਾਂ।'
ਜ਼ਿਕਰਯੋਗ ਹੈ ਕਿ ਬਾਲੀਵੁੱਡ ਹਸਤੀਆਂ ਨੇ ਦੀਪਿਕਾ ਪਾਦੁਕੋਣ ਦੀ ਪਹਿਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' 'ਚ ਆਤਮ-ਵਿਸ਼ਵਾਸ ਨਾਲ ਭਰਪੂਰ ਉਸ ਦੀ ਅਦਾਕਾਰੀ ਦੀ ਤਾਰੀਫ ਕੀਤੀ ਹੈ। ਆਸ਼ੂਤੋਸ਼ ਗੋਵਾਰੀਕਰ ਨੇ ਕਿਹਾ ਕਿ ਬਹੁਤ ਸ਼ਾਨਦਾਰ ਦੀਪਿਕਾ, ਹਾਲੀਵੁੱਡ 'ਚ ਬੇਹੱਦ ਆਤਮ-ਵਿਸ਼ਵਾਸ ਨਾਲ ਸ਼ੁਰੂਆਤ ਅਤੇ ਕੁੱਟਮਾਰ ਨਾਲ ਭਰਪੂਰ ਫਿਲਮ 'ਚ ਵਿਨ, ਡੋਨੀ ਅਤੇ ਟੋਨੀ ਨਾਲ ਜੱਚ ਰਹੀ ਹੈ। ਉਥੇ ਹੀ ਇਰਫਾਨ ਖਾਨ ਨੇ ਕਿਹਾ ਕਿ, ਹਾਲੀਵੁੱਡ 'ਚ ਆਕਰਸ਼ਕ, ਤੇਜ਼-ਤਰਾਰ ਤੇ ਐਕਸ਼ਨ ਨਾਲ ਕਿੰਨਾ ਸ਼ਾਨਦਾਰ ਆਗਾਜ਼। ਇਥੋਂ ਸਿਰਫ ਅੱਗੇ ਦੀ ਉਡਾਣ ਹੈ ਦੀਪਿਕਾ। ਪ੍ਰਿਟੀ ਜ਼ਿੰਟਾ ਨੇ ਦੀਪਿਕਾ ਦੀ ਤਾਰੀਫ ਕਰਦੇ ਹੋਏ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

Tags: ਰਣਵੀਰ ਸਿੰਘਦੀਪਿਕਾ ਪਾਦੂਕੋਣਇਰਫਾਨ ਖਾਨRanveer Singh Deepika Padukone Irrfan Khan