FacebookTwitterg+Mail

ਓਮ ਪੁਰੀ ਦਾ ਟਵਿੱਟਰ 'ਤੇ ਫਰਜ਼ੀ ਅਕਾਉਂਟ ਨੂੰ ਚਲਾ ਰਿਹਾ ਸੀ ਕੋਈ ਹੋਰ

om puri
15 January, 2017 10:04:04 AM
ਮੁੰਬਈ—ਪਿਛਲੇ ਹਫਤਿਆਂ 'ਚ ਨਾਮੀ ਅਤੇ ਅਨੁਭਵੀ ਅਭਿਨੇਤਾ ਓਮ ਪੁਰੀ ਬਾਲੀਵੁੱਡ ਨੂੰ ਅਲਵਿਦਾ ਕਹਿ ਗਏ, ਹਾਲ ਹੀ 'ਚ ਟਵਿੱਟਰ 'ਤੇ ਵੀ ਨਹੀਂ ਰਹੇ। ਇਸ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੇ ਦਿੱਤੀ ਅਤੇ ਉਨ੍ਹਾਂ ਦੀ ਪਤਨੀ ਨੰਦਿਤਾ ਪੁਰੀ ਅਤੇ ਬੇਟਾ ਇਸ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਂ 'ਤੇ ਕੋਈ ਦੂਜਾ ਵਿਅਕਤੀ ਖਾਤਾ ਚਲਾ ਰਿਹਾ ਸੀ। ਨੰਦਿਤਾ ਦਾ ਕਹਿਣਾ ਹੈ ਕਿ ਪੁਰੀ ਦੇ ਪ੍ਰਸੰਸ਼ਕ ਅਤੇ ਦੁਨੀਆਭਰ 'ਚ ਉਨ੍ਹਾਂ ਨੂੰ ਜਾਣਨ ਵਾਲੇ ਲੋਕ ਉਨ੍ਹਾਂ ਦਾ ਫਰਜ਼ੀ ਪ੍ਰੋਫਾਇਲ ਟੈਗ ਕਰ ਰਹੇ ਸਨ।
ਨੰਦਿਤਾ ਨੇ ਦੱਸਿਆ, ''ਮੈਂ ਉਨ੍ਹਾਂ ਦੇ ਪ੍ਰਸੰਸ਼ਕ ਨੂੰ ਦੱਸਣਾ ਚਾਹੁੰਦੀ ਹਾਂ ਕਿ ਓਮ ਪੁਰੀ ਕਦੇ ਵੀ ਟਵਿੱਟਰ 'ਤੇ ਨਹੀਂ ਸੀ। ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਨੂੰ ਜਾਣਨ ਵਾਲੇ ਕਈ ਲੋਕ ਅਤੇ ਵਿਦੇਸ਼ੀ ਮੀਡੀਆ ਨੇ ਓਮ ਰਾਜੇਸ਼ ਪੁਰੀ ਦੇ ਇਕ ਪ੍ਰੋਫਾਇਲ ਤੋਂ ਚੀਜ਼ਾਂ ਲਈਆਂ ਪਰ ਇਹ ਪੁਰੀ ਜੀ ਦਾ ਅਕਾਉਂਟ ਨਹੀਂ ਸੀ।'' ਇਸ਼ਾਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਕੁਝ ਦੋਸਤਾ ਨੇ ਇਸ ਫਰਜ਼ੀ ਅਕਾਉਂਟ ਬਾਰੇ 'ਚ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ। ''ਮੇਰੇ ਪਿਤਾ ਜੀ ਕਦੇ ਟਵਿੱਟਰ 'ਤੇ ਨਹੀਂ ਸੀ ਅਤੇ ਨਾ ਹੀ ਮੈਂ ਹਾਂ। ਕੋਈ ਹੋਰ ਹੀ ਉਨ੍ਹਾਂ ਦੇ ਨਾਂ 'ਤੇ ਚੀਜਾਂ ਨੂੰ ਪੋਸਟ ਕਰਦਾ ਰਿਹਾ। ਜਦੋ ਮੇਰੇ ਦੋਸਤਾਂ ਨੇ ਮੇਰੇ ਤੋਂ ਪੁੱਛਿਆਂ ਕਿ ਤੁਹਾਡੇ ਪਿਤਾ ਜੀ ਟਵਿੱਟਰ 'ਤੇ ਹਨ, ਉਸ ਸਮੇਂ ਇਸ ਬਾਰੇ 'ਚ ਪਤਾ ਚੱਲਿਆ।''

Tags: ਓਮ ਪੁਰੀਨੰਦਿਤਾ ਟਵਿੱਟਰ Om Puri Nandita twitter