FacebookTwitterg+Mail

'ਓਕੇ ਜਾਨੂ' ਦੀ ਸਪੈਸ਼ਲ ਸਕ੍ਰੀਨਿੰਗ 'ਚ ਮਾਸੀ ਨਾਲ ਪਹੁੰਚੀ ਸ਼ਰਧਾ, ਪਿਤਾ ਸ਼ਕਤੀ ਕਪੂਰ ਸਮੇਤ ਇਹ ਸਿਤਾਰੇ ਵੀ ਆਏ ਨਜ਼ਰ

    1/13
15 January, 2017 10:14:41 AM
ਮੁੰਬਈ— ਬੀਤੇ ਵੀਰਵਾਰ ਜੁਹੂ ਸਥਿਤ ਪੀ. ਵੀ. ਆਰ. 'ਚ ਫਿਲਮ 'ਓਕੇ ਜਾਨੂ' ਦੀ ਸਕ੍ਰੀਨਿੰਗ ਰੱਖੀ ਗਈ ਸੀ। ਇਸ ਮੌਕੇ 'ਤੇ ਸ਼ਰਧਾ ਕਪੂਰ ਦੀ ਮਾਸੀ ਪਦਮਿਨੀ ਕੋਲਹਾਪੁਰੇ ਅਤੇ ਉਸ ਦੇ ਪਿਤਾ ਸ਼ਕਤੀ ਕਪੂਰ ਵੀ ਪਹੁੰਚੇ। ਇਸ ਤੋਂ ਇਲਾਵਾ ਫਿਲਮ ਦੀ ਸਕ੍ਰੀਨਿੰਗ 'ਚ ਜੈਕੀ ਸ਼ਰਾਫ, ਗੋਵਿੰਦਾ, ਸ਼ਬਾਨਾ ਆਜਮੀ, ਨੋਰਾ ਫਤੇਹੀ, ਵਿਦਿਆ ਬਾਲਨ, ਸਿਧਾਰਥ ਰਾਏ ਕਪੂਰ, ਕਰਨ ਜੌਹਰ, ਸੈਯਾਮੀ ਖੇਰ ਅਤੇ ਅਨੁ ਮਲਿਕ ਸਮੇਤ ਕਈ ਬਾਲੀਵੁੱਡ ਸਿਤਾਰੇ ਮੌਜੂਦ ਸਨ।
'ਆਸ਼ਿਕੀ 2' ਤੋਂ ਬਾਅਦ ਆਦਿਤਿਆ ਅਤੇ ਸ਼ਰਧਾ ਦੀ ਜੋੜੀ ਮੁੜ ਦਿਖੀ...
ਫਿਲਮ 'ਆਸ਼ਿਕੀ 2' ਤੋਂ ਬਾਅਦ 'ਓਕੇ ਜਾਨੂ' 'ਚ ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ ਦੀ ਜੋੜੀ ਇਕ ਵਾਰ ਫਿਰ ਪਰਦੇ 'ਚ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਦੋਵਾਂ ਦੀ ਜੋੜੀ ਇਕ ਵੱਖਰੇ ਅਤੇ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਮਨੀ ਰਤਨਮ ਦੀ ਹਿੱਟ ਤਮਿਲ ਫਿਲਮ 'ਓਕੇ ਕਨਮਨੀ' ਦਾ ਹਿੰਦੀ ਰਿਮੇਕ ਹੈ। ਇਸ ਫਿਲਮ ਨੂੰ ਸ਼ਾਦ ਅਲੀ ਨੇ ਡਾਇਰੈਕਟ ਕੀਤਾ ਹੈ ਜਦੋਂਕਿ ਪ੍ਰੋਡਿਊਸ ਕਰਨ ਜੌਹਰ ਅਤੇ ਮਨੀ ਰਤਨਮ ਕੀਤਾ ਹੈ। ਇਹ ਫਿਲਮ 13 ਜਨਵਰੀ ਨੂੰ ਰਿਲੀਜ਼ ਹੋ ਰਹੀ ਗਈ ਹੈ।

Tags: ਸ਼ਰਧਾ ਕਪੂਰਸ਼ਕਤੀ ਕਪੂਰਕਰਨ ਜੌਹਰShraddha Kapoor Shakti Kapoor Karan Johar