FacebookTwitterg+Mail

ਸ਼ਾਹਰੁਖ ਦੀ ਬੇਟੀ ਸੁਹਾਨਾ ਆਪਣੇ ਦੋਸਤਾਂ ਨਾਲ ਇਸ ਤਰ੍ਹਾਂ ਮਸਤੀ ਕਰ ਰਹੀ ਮਸਤੀ, ਦੇਖੋ ਤਸਵੀਰਾਂ

    1/5
15 January, 2017 10:38:35 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਦੀਆਂ ਕੁਝ ਤਸਵੀਰਾਂ ਹਾਲੀਆ 'ਚ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸੁਹਾਨਾ ਗ੍ਰੀਨ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸੁਹਾਨਾ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸੁਹਾਨਾ ਮੁੰਬਈ ਦੇ ਧੀਰੂਭਾਈ ਅੰਬਾਨੀ ਇੰਟਨੈਸ਼ਨਲ ਸਕੂਲ 'ਚ ਪੜਾਈ ਕਰ ਰਹੀ ਹੈ। ਉਸ ਨੂੰ ਡਾਂਸ ਅਤੇ ਸਪੋਰਟਸ ਕਾਫੀ ਪਸੰਦ ਹੈ। ਉਹ ਸਕੂਲ ਦੇ ਕਈ ਸਪੋਰਟਸ ਸਮਾਰੋਹ 'ਚ ਸ਼ਾਮਲ ਹੁੰਦੀ ਰਹਿੰਦੀ ਹੈ ਪਰ ਸ਼ਾਹਰੁਖ ਖਾਨ ਉਸ ਨੂੰ ਚੰਗੀ ਡਾਂਸਰ ਬਣਾਉਣਾ ਚਾਹੁੰਦਾ ਹੈ ਤਾਂ ਕੀ ਸੁਹਾਨਾ ਦਾ ਦੁਨੀਆਭਰ 'ਚ ਨਾਂ ਰੋਸ਼ਨ ਹੋ ਸਕੇ। ਉਨ੍ਹਾਂ ਨੇ ਆਪਣੀ ਇਸ ਇੱਛਾ ਨੂੰ ਇਕ ਇੰਟਰਵਿਊ ਦੌਰਾਨ ਦੱਸਿਆ ਸੀ।
ਜ਼ਿਕਰਯੋਗ ਹੈ ਕਿ ਸੁਹਾਨਾ ਰਾਜ ਪੱਧਰੀ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਸ਼ਿਰਕਤ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸੁਹਾਨਾ ਆਪਣੀ ਸਕੂਲ ਟੀਮ ਨਾਲ ਫੁੱਟਬਾਲ ਵੀ ਖੇਡਦੀ ਹੈ। ਸ਼ਾਹਰੁਖ ਸੁਹਾਨਾ ਨੂੰ ਬਚਪਨ ਤੋਂ ਹੀ ਫਿਲਮਾਂ ਦੇ ਸੈਟ 'ਤੇ ਲੈਂ ਜਾਂਦਾ ਸੀ। ਗੌਰੀ ਵੀ ਸੁਹਾਨਾ ਨੂੰ ਬਹੁਤ ਪਿਆਰ ਕਰਦੀ ਹੈ। ਇਕ ਇੰਟਰਵਿਊ ਦੌਰਾਨ ਸ਼ਾਹਰੁਖ ਖਾਨ ਦੱਸਿਆ ਸੀ ਕਿ, ''ਮੇਰੀ ਬੇਟੀ ਸੁਹਾਨਾ ਐਕਟਰ ਬਣਨਾ ਚਾਹੁੰਦੀ ਹੈ। ਜੇਕਰ ਮੇਰੀ ਬੇਟੀ ਅਜਿਹਾ ਕਰਨਾ ਚਾਹੁੰਦੀ ਹੈ ਤਾਂ ਮੈਂ ਚਾਵਾਂਗਾ ਕਿ ਸੁਹਾਨਾ ਮੇਰੀ ਦੋਸਤ ਕਾਜੋਲ ਤੋਂ ਐਕਟਿੰਗ ਸਿੱਖੇ।'' ਸੁਹਾਨਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਕਸਰ ਸ਼ੇਅਰ ਕਰਦੀ ਹੈ।

Tags: ਸ਼ਾਹਰੁਖ ਖਾਨਗੌਰੀ ਖਾਨਬੇਟੀ ਸੁਹਾਨਾShahrukh Khan Gauri Khan daughter suhana