FacebookTwitterg+Mail

ਵਿਨ ਡੀਜ਼ਲ ਨੇ 'ਟ੍ਰਿਪਲ ਐਕਸ' ਦੀ ਪ੍ਰੀਮੀਅਰ ਪਾਰਟੀ 'ਚ ਫੜਿਆ ਇਸ ਅਭਿਨੇਤਰੀ ਦਾ ਹੱਥ, ਇਹ ਹਰਕਤ ਕਰਨ ਦੀ ਕੀਤੀ ਕੋਸ਼ਿਸ਼

    1/5
15 January, 2017 12:45:07 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਅਤੇ ਉਰਵਸ਼ੀ ਰੌਤੇਲਾ ਦੀਪਿਕਾ ਪਾਦੂਕੋਣ ਦੀ ਪਹਿਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੀ ਪ੍ਰੀਮੀਅਰ ਪਾਰਟੀ 'ਚ ਪਹੁੰਚੀ। ਇਸ ਦੌਰਾਨ ਪ੍ਰਿਟੀ ਕਾਲੇ ਰੰਗ ਦੇ ਗਾਊਨ 'ਚ ਨਜ਼ਰ ਆਈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ। ਤਾਂ ਦੂਜੇ ਪਾਸੇ ਉਰਵਸ਼ੀ ਰੌਤੇਲਾ ਵੀ ਰੈੱਡ ਗਾਊਨ 'ਚ ਕਾਫੀ ਸਟਨਿੰਗ ਲੱਗ ਰਹੀ ਸੀ। ਉਰਵਸ਼ੀ ਨੇ ਪ੍ਰੀਮੀਅਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਹੈ ਪਰ ਨਾਲ ਹੀ ਉਹ ਵਿਨ ਡੀਜ਼ਲ ਨਾਲ ਨਜ਼ਦੀਕੀਆਂ ਵਧਾਉਂਦੀ ਵੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਵਿਨ ਨੇ ਉਰਵਸ਼ੀ ਦਾ ਹੱਥ ਫੜਿਆ ਹੋਇਆ ਹੈ ਅਤੇ ਉਰਵਸ਼ੀ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਸਟਾਗ੍ਰਾਮ 'ਤੇ ਪ੍ਰਿਟੀ ਨੇ ਆਪਣੇ ਨਵੇਂ ਅੰਦਾਜ਼ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, 'realpzThank you @leepakshiellawadi &@rsbyrippisethi for putting this awesome look together for me #Afterparty #xxxthereturnofxandercageTing !'


Tags: ਉਰਵਸ਼ੀ ਰੌਤੇਲਾਪ੍ਰਿਟੀ ਜ਼ਿੰਟਾਵਿਨ ਡੀਜ਼ਲਦੀਪਿਕਾ ਪਾਦੂਕੋਣUrvashi rautela Preity Zinta vin diesel Deepika Padukone