FacebookTwitterg+Mail

ਅਭਿਸ਼ੇਕ ਨੇ ਕੀਤਾ ਵੱਡਾ ਖੁਲਾਸਾ, 10 ਸਾਲ ਪਹਿਲਾਂ ਇਸ ਤਰ੍ਹਾਂ ਆਈ ਸੀ ਐਸ਼ਵਰਿਆ ਮੇਰੀ ਜ਼ਿੰਦਗੀ 'ਚ

    1/1
15 January, 2017 02:53:52 PM
ਮੁੰਬਈ— ਬਾਲੀਵੁੱਡ ਦੀ ਕਿਊਟ ਜੋੜੀਆਂ 'ਚ ਮਸ਼ਹੂਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੇ ਵਿਆਹ ਨੂੰ ਇਸ ਸਾਲ ਅਪ੍ਰੈਲ 'ਚ 10 ਸਾਲ ਹੋ ਜਾਣਗੇ। ਨਿਊਯਾਰਕ ਦੀ ਕੜਾਕੇ ਦੀ ਠੰਢ 'ਚ ਬਾਲਕਨੀ 'ਚ ਖੜੇ ਹੋ ਕੇ ਐਸ਼ਵਰਿਆ ਰਾਏ ਨੇ ਉਸ ਨੂੰ ਜੋ ਸ਼ਬਦ ਆਖੇ ਸੀ, ਅੱਜ ਉਨ੍ਹਾਂ ਸ਼ਬਦਾਂ ਨੂੰ ਯਾਦ ਕਰ ਕੇ ਆਪਣੇ ਆਪ ਨੂੰ ਕਹਿਣ ਰੋਕ ਨਹੀਂ ਸਕਿਆ ਅਭਿਸ਼ੇਕ। ਪਿਛਲੇ ਇਕ ਦਹਾਕੇ ਤੋਂ ਅਭਿਸ਼ੇਕ ਦੀ ਜੀਵਨ ਸਾਥੀ ਬਣੀ ਐਸ਼ਵਰਿਆ ਨੇ ਜਨਵਰੀ 2007 'ਚ ਵਿਆਹ ਲਈ ਹਾਂ ਕੀਤੀ ਸੀ। ਕੜਾਕੇ ਦੀ ਠੰਢ 'ਚ ਬਾਲਕਨੀ 'ਚ ਖੜੇ ਹੋ ਕੇ ਅਭਿਸ਼ੇਕ ਨੇ ਐਸ਼ਵਰਿਆ ਤੋਂ ਪੁੱਛਿਆ ਸੀ, ''ਮੇਰੇ ਨਾਲ ਵਿਆਹ ਕਰਾਓਗੇ ਤਾਂ ਐਸ਼ਵਰਿਆ ਨੇ ਜਵਾਬ ਦਿੰਦੇ ਹੋਏ ਕਿਹਾ ਸੀ, ਹਾਂ।'' ਅਭਿਸ਼ੇਕ ਨੇ 13 ਜਨਵਰੀ ਦੀ ਰਾਤ ਟਵਿੱਟਰ ਦੇ ਜਰੀਏ ਦੱਸਿਆ ਸੀ ਕਿ, ''10 ਸਾਲ ਪਹਿਲਾਂ ਨਿਊਯਾਰਕ ਦੀ ਇਕ ਠੰਢੀ ਰਾਤ ਬਾਲਕਨੀ 'ਚ ਐਸ਼ਵਰਿਆ ਨੇ ਮੈਨੂੰ ਵਿਆਹ ਲਈ ਹਾਂ ਕੀਤੀ ਸੀ।''
ਜ਼ਿਕਰਯੋਗ ਹੈ ਕਿ ਮਨੀ ਰਤਨਮ ਦੀ ਫਿਲਮ 'ਗੁਰੂ' ਦੇ ਪ੍ਰੀਮੀਅਰ ਤੋਂ ਬਾਅਦ ਟੋਰਾਂਟੋ 'ਚ ਅਭਿਸ਼ੇਕ ਨੇ ਐਸ਼ਵਰਿਆ ਨੂੰ ਵਿਆਹ ਲਈ ਪ੍ਰਪੋਜ ਕੀਤਾ ਸੀ। ਐਸ਼ਵਰਿਆ ਅਤੇ ਅਭਿਸ਼ੇਕ ਦਾ ਵਿਆਹ 20 ਅਪ੍ਰੈਲ 2007 'ਚ ਹੋਇਆ ਸੀ।

Tags: ਅਭਿਸ਼ੇਕ ਬੱਚਨ ਐਸ਼ਵਰਿਆ ਰਾਏ ਬੱਚਨਮਨੀ ਰਤਨਮAbhishek Bachchan Aishwarya Rai Bachchan Mani Ratnam